ਜੇ ਪਾਰਲੀਮੈਂਟ ਵਿੱਚ ਨੋ ਕੋਜ਼ ਐਵੀਕਸ਼ਨ ਕਾਨੁੰਨ ਪਾਸ ਹੁੰਦਾ ਹੈ ਤਾਂ ਇਹ ਨਿਊਜੀਲੈਂਡ ਦੇ 1.7 ਮਿਲੀਅਨ ਕਿਰਾਏਦਾਰਾਂ ਲਈ ਵੱਡੀ ਸੱਮਸਿਆ ਸਾਬਿਤ ਹੋਏਗਾ। ਇਸ ਕਾਨੂੰਨ ਤਹਿਤ ਮਾਲਕ, ਕਿਰਾਏਦਾਰਾਂ ਨੂੰ ਬਿਨ੍ਹਾਂ ਕਾਰਨ ਦੱਸਿਆ 90 ਦਿਨ ਦੇ ਨੋਟਿਸ ‘ਤੇ ਘਰ ਖਾਲੀ ਕਰਨ ਲਈ ਕਹਿ ਸਕਣਗੇ, ਜਦਕਿ ਮੌਜੂਦਾ ਸਮੇਂ ਵਿੱਚ ਮਾਲਕ ਨੂੰ ਘਰ ਖਾਲੀ ਕਰਵਾਉਣ ਲਈ ਕਾਰਨ ਦੱਸਣਾ ਲਾਜਮੀ ਹੁੰਦਾ ਹੈ ਅਤੇ ਕਿਰਾਏਦਾਰ ਇਸ ਖਿਲਾਫ ਟੀਨੈਸੀ ਟ੍ਰਿਬਿਊਨਲ ਵਿੱਚ ਦਿੱਕਤ ਦਰਜ ਕਰਵਾ ਸਕਦਾ ਹੈ।