Local News

ਆਕਲੈਂਡ ਵਾਸੀ ਘਰਾਂ ਨੂੰ ਨਾ ਵੇਚਣ ਦਾ ਫੈਸਲਾ ਲੈਣ ਲੱਗੇ

ਬੀਤੇ ਕੁਝ ਮਹੀਨਿਆਂ ਤੋਂ ਲਗਾਤਾਰ ਠੰਢੀ ਪਈ ਰੀਅਲ ਅਸਟੇਟ ਦੇ ਨਤੀਜੇ ਵਜੋਂ ਆਕਲੈਂਡ ਵਿੱਚ ਘਰਾਂ ਦੇ ਮਾਲਕਾਂ ਨੇ ਹੁਣ ਆਪਣੇ ਘਰ ਘੱਟ ਮੁੱਲਾਂ ‘ਤੇ ਨਾ ਵੇਚਣ ਦਾ ਫੈਸਲਾ ਲਿਆ ਹੈ। ਕਰੀਬ 35% ਲਿਸਟਿੰਗਸ ਬੀਤੇ ਕੁਝ ਸਮੇਂ ਵਿੱਚ ਇਸੇ ਕਾਰਨ ਖਤਮ ਹੋ ਗਈਆਂ ਹਨ, ਕਿਉਂਕਿ ਘਰਾਂ ਦੇ ਮਾਲਕ ਮਹਿੰਗੇ ਮੁੱਲਾਂ ‘ਤੇ ਖ੍ਰੀਦੇ ਘਰਾਂ ਨੂੰ ਮੁੱਲ ਸੁੱਟਕੇ ਨਹੀਂ ਵੇਚਣਾ ਚਾਹੁੰਦੇ। ਨਾ ਸਿਰਫ ਆਕਲੈਂਡ ਬਲਕਿ ਨਾਰਥਲੈਂਡ ਵਿੱਚ ਵੀ ਹਾਲਾਤ ਅਜਿਹੇ ਹਨ, ਜਿੱਥੇ ਬੀਤੀ ਅਕਤੂਬਰ ਤੋਂ ਮਾਰਚ ਤੱਕ ਦੇ 6 ਮਹੀਨਿਆਂ ਵਿੱਚ ਲਿਸਟ ਹੋਈਆਂ 2128 ਪ੍ਰਾਪਰਟੀਆਂ ਵਿੱਚ ਰੀਅਲ ਅਸਟੇਟ ਐਜੰਟ ਸਿਰਫ 969 ਹੀ ਵੇਚ ਸਕੇ। ਮਾਹਿਰਾਂ ਦੀ ਮੰਨੀਏ ਤਾਂ ਘਰਾਂ ਦੇ ਮੁੱਲਾਂ ਵਿੱਚ ਮੰਦੀ ਦਾ ਦੌਰ ਅਜੇ ਕੁਝ ਸਮਾਂ ਹੋਰ ਜਾਰੀ ਰਹੇਗਾ।

Video