ਏਅਰ ਨਿਊਜੀਲੈਂਡ ਦੇ ਲਈ ਪਾਇਲਟਾਂ ਦੀ ਭਰਤੀ ਲਈ ਐਪਲੀਕੇਸ਼ਨਾਂ ਬੀਤੇ ਹਫਤੇ ਬੰਦ ਹੋ ਗਈਆਂ ਹਨ ਅਤੇ ਜਾਣਕੇ ਹੈਰਾਨੀ ਹੋਏਗੀ ਕਿ ਸਿਰਫ 30 ਪਾਇਲਟਾਂ ਦੀ ਭਰਤੀ ਲਈ 2000 ਦੇ ਕਰੀਬ ਐਪਲੀਕੇਸ਼ਨਾਂ ਪੁੱਜੀਆਂ ਹਨ। ਇਸ ਲਈ ਏਅਰ ਨਿਊਜੀਲੈਂਡ ਵਲੋਂ ਚੁਣੇ ਗਏ ਪਾਇਲਟਾਂ ਲਈ 14 ਮਹੀਨੇ ਦੀ ਟ੍ਰੈਨਿੰਗ ਮੁੱਹਈਆ ਕਰਵਾਈ ਜਾਏਗੀ, ਜਿਸ ਵਿੱਚ ਸਾਰੇ ਖਰਚੇ ਏਅਰਲਾਈਨ ਕਰੇਗੀ ਤਾਂ ਜੋ ਪਾਇਲਟ ਪੂਰੀ ਤਰ੍ਹਾਂ ਏ ਟੀ ਆਰ ਪਾਇਲਟ ਬਣ ਸਕੇ।