ਨਿਊਜੀਲੈਂਡ ਦੀਆਂ 16 ਟੈਕਨੀਕਲ ਅਤੇ ਪੋਲੀਟੈਕਨੀਕ ਸੰਸਥਾਵਾਂ ਵਾਲੀ ਟੀਪੁਕੀਂਗਾ, ਇਮੀਗ੍ਰੇਸ਼ਨ ਨਿਊਜੀਲੈਂਡ ਦੀ ਗਲਤੀ ਕਾਰਨ ਇਸ ਵੇਲੇ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦਰਅਸਲ ਟੀਪੁਕੀਂਗਾ ਲਈ ਆਈਆਂ 2070 ਦੇ ਕਰੀਬ ਅੰਤਰ-ਰਾਸ਼ਟਰੀ ਵਿਦਿਆਰਥੀ ਦੀਆਂ ਐਪਲੀਕੇਸ਼ਨਾਂ ਨੂੰ ਸਮੇਂ ਸਿਰ ਵੀਜਾ ਜਾਰੀ ਨਾ ਕੀਤੇ ਜਾਣ ਕਾਰਨ ਇਹ ਵਿਦਿਆਰਥੀ ਟੀਪੁਕੀਂਗਾ ਵਿੱਚ ਆਪਣੇ ਸਮੀਸਟਰ ਦੀ ਪੜ੍ਹਾਈ ਸ਼ੁਰੂ ਨਹੀਂ ਕਰ ਸਕੇ ਸਨ ਤੇ ਇਸੇ ਕਾਰਨ ਟੀਪੁਕੀਂਗਾ ਨੂੰ ਕਈ ਮਿਲੀਅਨ ਡਾਲਰ ਫੀਸਾਂ ਦਾ ਨੁਕਸਾਨ ਹੋਇਆ, ਜੋ ਸੰਸਥਾ ਲਈ ਵੱਡਾ ਵਿੱਤੀ ਸੰਕਟ ਖੜ੍ਹਾ ਕਰ ਚੁੱਕਾ ਹੈ। ਟਰਸ਼ਰੀ ਐਜੁਕੇਸ਼ਨ ਮਨਿਸਟਰ ਪੇਨੀ ਸਾਇਮੰਡਸ ਨੇ ਵੀ ਇਸ ‘ਤੇ ਆਪਣੀ ਤਿੱਖੀ ਪ੍ਰਤੀਕਿਿਰਆ ਪ੍ਰਗਟਾਈ ਹੈ।