Local News

ਨਾਮਵਰ ਸ਼ਖਸ਼ੀਅਤ ਤੇ ਕੁਈਨਜ਼ ਮੈਡਲ ਹਾਸਿਲ ਕਰਨ ਵਾਲੇ ਦਵਿੰਦਰ ਰਾਹਲ ਕਰਜਿਆਂ ਵਿੱਚ ਡੁੱਬੇ

ਆਕਲੈਂਡ ਦੀ ਨਾਮਵਰ ਸ਼ਖਸ਼ੀਅਤ ਤੇ ਕੁਈਨਜ਼ ਮੈਡਲ ਹਾਸਿਲ ਕਰਨ ਵਾਲੇ ਦਵਿੰਦਰ ਰਾਹੁਲ ਦੀ ਕੰਪਨੀ ਲੈਣਦਾਰਾਂ ਦੀ $4 ਮਿਲੀਅਨ ਦੀ ਕਰਜਈ ਹੈ। ਇਸਦੇ ਨਾਲ ਹੀ ਯੂਡੀਸੀ ਫਾਇਨਾਂਸ ਵਲੋਂ ਫਾਇਨਾਂਸ ਰੋਲਸ ਰੋਇਸ ਗੋਸਟ ਗੱਡੀ ਦੇ $179,000 ਵੀ ਬਕਾਏ ਵਜੋਂ ਵਾਪਸੀ ਮੰਗੀ ਜਾ ਰਹੀ ਹੈ। ਇਹ ਗੱਡੀ ਦਵਿੰਦਰ ਰਾਹੁਲ ਵਲੋਂ 2022 ਵਿੱਚ ਖ੍ਰੀਦੀ ਗਈ ਸੀ। ਦਵਿੰਦਰ ਰਾਹਲ ਤੇ ਉਨ੍ਹਾਂ ਦੀ ਕੰਪਨੀ ਐਫ ਟੀ ਐਲ ਨੂੰ ਮੈਨੂਕਾਊ ਵਿਖੇ ਮਾਰਚ 2020 ਵਿੱਚ 1 ਜੋੜੇ ਨੂੰ ਖਰਾਬ ਘਰ ਵੇਚਣ ਦੇ ਡਿਸੇਪਟਿਵ ਕੰਡਕਟ ਤਹਿਤ $1 ਮਿਲੀਅਨ ਅਦਾ ਕਰਨ ਦੇ ਹੁਕਮ ਵੀ ਹੋਏ ਸਨ। ਦਵਿੰਦਰ ਰਾਹੁਲ ਦੀ ਇਹ ਗੱਡੀ ਉਸ ਵੇਲੇ ਵੀ ਸੁਰਖੀਆਂ ਵਿੱਚ ਕਾਫੀ ਆਈ ਸੀ, ਜਦੋਂ 2023 ਵਿੱਚ ਆਕਲੈਂਡ ਪੁੱਜੇ ਗਾਇਕ ਮਲਕੀਤ ਸਿੰਘ ਨੂੰ ਇਹ ਗੱਡੀ ਲੈਣ ਪੁੱਜੀ ਸੀ।

Video