ਸੋਮਵਾਰ ਸ਼ਾਮ ਨੂੰ ਵਾਇਕਾਟੋ ਵਿਖੇ ਸ਼ੁਰੂ ਹੋਈ ਸਕਰਬ ਫਾਇਰ ਹੁਣ ਤੱਕ 520 ਹੈਕਟੇਅਰ ਜਮੀਨ ਨੂੰ ਨਿਗਲ ਚੁੱਕੀ ਹੈ ਤੇ ਇਸ ਅੱਗ ਦਾ ਦਾਇਰਾ ਬੀਤੇ ਦਿਨ ਦੇ 5 ਕਿਲੋਮੀਟਰ ਤੋਂ ਵੱਧਕੇ 11 ਕਿਲੋਮੀਟਰ ਚੌੜਾ ਹੋ ਗਿਆ ਹੈ। ਫਾਇਰ ਐਂਡ ਐਮਰਜੈਂਸੀ ਨਿਊਜੀਲੈਂਡ ਦੇ ਦਰਜਨਾਂ ਜੱਥੇ, ਹੈਲੀਕਾਪਟਰ ਇਸ ਅੱਗ ‘ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਕਈ ਇਲਾਕਿਆਂ ਵਿੱਚ ਆਮ ਲੋਕਾਂ ਦੇ ਜਾਣ ‘ਤੇ ਰੋਕ ਲਾ ਦਿੱਤੀ ਹੈ, ਕਿਉਂਕਿ ਇਹ ਉਨ੍ਹਾਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਅਤੇ ਅੱਗ ਵਾਲੇ ਖੇਤਰ ਵਿੱਚ ਗੱਡੀ ਚਲਾਉਣ ਮੌਕੇ ਕਾਰ ਦੇ ਸ਼ੀਸ਼ੇ ਖੋਲਕੇ ਰੱਖਣ ਦੀ ਸਲਾਹ ਹੈ।