ਸੀਨੀਅਰ ਸਾਰਜੇਂਟ ਲਿਨ ਫਲੇਮਿੰਗ ਉਹ ਪੁਲਿਸ ਅਧਿਕਾਰੀ ਸੀ, ਜਿਸਨੂੰ ਬੀਤੇ ਦਿਨੀਂ ਨਵੇਂ ਸਾਲ ਵਾਲੇ ਦਿਨ ਡਿਊਟੀ ‘ਤੇ ਤੈਨਾਤ ਨੂੰ ਇੱਕ ਵਿਅਕਤੀ ਨੇ ਗੱਡੀ ਹੇਠਾਂ ਦੇਕੇ ਜਖਮੀ ਕਰ ਦਿੱਤਾ, ਉਨ੍ਹਾਂ ਦੇ ਨਾਲ ਇੱਕ ਹੋਰ ਪੁਲਿਸ ਅਧਿਕਾਰੀ ਤੇ 2 ਆਮ ਲੋਕ ਵੀ ਜਖਮੀ ਹੋਏ ਸਨ। ਲਿਨ ਦੀ ਇਸ ਘਟਨਾ ਵਿੱਚ ਮੌਤ ਹੋ ਗਈ ਸੀ ਤੇ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਟੇਜ਼ਰ ਦੀ ਮੱਦਦ ਨਾਲ ਗ੍ਰਿਫਤਾਰ ਕੀਤਾ ਤੇ ਉਸ ‘ਤੇ ਕਤਲ ਦੇ ਦੋਸ਼ ਦੇ ਸਮੇਤ 8 ਦੋਸ਼ ਦਾਇਰ ਕੀਤੇ। ਸੀਨੀਅਰ ਸਾਰਜੇਂਟ ਲਿਨ ਫਲੇਮਿੰਗ ਬਹੁਤ ਵਧੀਆ ਪੁਲਿਸ ਅਧਿਕਾਰੀ ਸੀ ਤੇ ਉਨ੍ਹਾਂ ਦੇ ਜਾਨ ਨਾਲ ਨਿਊਜੀਲੈਂਡ ਪੁਲਿਸ ਵਿਭਾਗ ਨੂੰ ਵੱਡਾ ਘਾਟਾ ਪਿਆ ਹੈ।