Global News

ਬੋਰਡਿੰਗ ਪਾਸ ਨਾ ਹੋਣ ਦੇ ਚਲਦਿਆਂ ਜੋੜੇ ਨੂੰ ਯਾਤਰਾ ਨਾ ਕਰਨ ਦੇਣ ਦਾ ਫੈਸਲਾ ਮਹਿੰਗਾ ਪਿਆ ਏਅਰਲਾਈਨ ਨੂੰ

ਆਕਲੈਂਡ ਦਾ ਇੱਕ ਜੋੜਾ ਜੋ ਰਵਾਨਗੀ ਤੋਂ ਇੱਕ ਘੰਟਾ ਪਹਿਲਾਂ ਇੱਕ ਅੰਤਰਰਾਸ਼ਟਰੀ ਉਡਾਣ ਲਈ ਹਵਾਈ ਅੱਡੇ ‘ਤੇ ਪਹੁੰਚਿਆ ਸੀ, ਪਰ ਔਨਲਾਈਨ ਚੈੱਕ-ਇਨ ਕਰਨ ਦੇ ਬਾਵਜੂਦ ਯਾਤਰਾ ਨਹੀਂ ਹੋ ਸਕਿਆ। ਜੋੜੇ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਪ੍ਰਿੰਟ ਕੀਤੇ ਬੋਰਡਿੰਗ ਪਾਸ ਪੇਸ਼ ਕਰਨੇ ਪੈਣਗੇ, ਪਰ ਚੈੱਕ-ਇਨ ਕਾਊਂਟਰ ਬੰਦ ਸੀ, ਅਤੇ ਜਿਸ ਕਾਰਨ ਉਹ ਪਿੰ੍ਰਟ ਹਾਸਿਲ ਨਾ ਕਰ ਸਕੇ। ਇਸ ਸਭ ਕਾਰਨ ਜੋੜੇ ਨੂੰ ਆਪਣੀ ਉਡਾਣ ਗੁਆਉਣ ਤੋਂ ਬਾਅਦ ਨਵੀਆਂ ਉਡਾਣਾਂ, ਰਾਤ ​​ਲਈ ਰਿਹਾਇਸ਼ ਅਤੇ ਖਾਣੇ ‘ਤੇ ਹਰ ਖਰਚ ਕਰਨੇ ਪਏ।
ਮਾਮਲਾ ਜਦੋਂ ਟ੍ਰਿਿਬਊਨਲ ਤੱਕ ਪੁੱਜਾ ਤਾਂ ਇਸ ਗੱਲ ਤੋਂ ਸੰਤੁਸ਼ਟ ਹੋਣ ਤੋਂ ਬਾਅਦ ਕਿ ਟਿਕਟ ਅਤੇ ਬੋਰਡਿੰਗ ਪਾਸਾਂ ‘ਤੇ ਨਿਯਮ ਅਤੇ ਸ਼ਰਤਾਂ ਕਾਫ਼ੀ ਸਪੱਸ਼ਟ ਨਹੀਂ ਸਨ, ਉਹ ਹੁਣ ਏਅਰਲਾਈਨ ਦੇ ਖਿਲਾਫ ਆਪਣੇ ਦਾਅਵੇ ਵਿੱਚ ਅੰਸ਼ਕ ਤੌਰ ‘ਤੇ ਸਫਲ ਹੋ ਗਏ ਹਨ ਤੇ ਉਨ੍ਹਾਂ ਨੂੰ ਏਅਰਲਾਈਨ ਵਲੋਂ $700 ਬਤੌਰ ਮੁਆਵਜੇ ਅਦਾ ਕਰਨ ਦੇ ਹੁਕਮ ਹੋਏ ਹਨ

Video