Global News

ਤਰਸ ਦੇ ਆਧਾਰ ‘ਤੇ ਇਮੀਗ੍ਰੇਸ਼ਨ ਵਿਭਾਗ ਨੂੰ ਆਕਲੈਂਡ ਦੇ ਇਸ ਪਰਿਵਾਰ ਨੇ ਡਿਪੋਰਟ ਨਾ ਕਰਨ ਦੀ ਕੀਤੀ ਅਪੀਲ

ਟੀਨ ਵੀਏਲਾ ਇਸ ਵੇਲੇ ਬਹੁਤ ਜਿਆਦਾ ਪ੍ਰੇਸ਼ਾਨੀ ਵਿਚੋਂ ਗੁਜਰ ਰਹੀ ਹੈ, ਅਜਿਹਾ ਇਸ ਲਈ ਕਿਉਂਕਿ ਉਸਦੇ ਪਰਿਵਾਰ ਨੂੰ ਟੋਂਗਾ ਡਿਪੋਰਟ ਕੀਤੇ ਜਾਣ ਦੇ ਹੁਕਮ ਹੋਏ ਹਨ, ਉਸਦੇ ਪਤੀ ਨੂੰ ਪਹਿਲਾਂ ਹੀ ਡਿਪੋਰਟ ਕਰ ਦਿੱਤਾ ਗਿਆ ਹੈ। ਪਰ ਟੀਨਾ ਦਾ ਕਹਿਣਾ ਹੈ ਕਿ ਇਸ ਗੱਲ ਤੋਂ ਉਸਦੇ ਦੋਨੋਂ ਪੁੱਤ ਜੋ ਉਮਰ 14 ਸਾਲ ਤੇ 8 ਸਾਲ ਹੈ, ਬਹੁਤ ਪ੍ਰੇਸ਼ਾਨ ਹਨ। ਟੀਨਾ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਉਨ੍ਹਾਂ ਦੇ ਪਰਿਵਾਰ ਨਾਲ ਸਹਿਮਤੀ ਨਹੀਂ ਦਿਖਾ ਰਿਹਾ, ਦੋਨੋਂ ਬੱਚੇ ਇੱਥੌਂ ਦੇ ਜੰਮਪਲ ਹਨ ਤੇ ਕਦੇ ਵੀ ਟੋਂਗਾ ਨਹੀਂ ਗਏ। ਉਨ੍ਹਾਂ ਦਾ ਉੱਥੇ ਰਹਿਣਾ ਬਹੁਤ ਔਖਾ ਹੈ ਤੇ ਹੁਣ ਇਹ ਗੱਲ ਪਰਿਵਾਰ ਨੂੰ ਖਾ ਰਹੀ ਹੈ।

Video