ਭਾਰੀ ਮੀਂਹ ਨੇ ਇੱਕ ਛੋਟੀ ਜਿਹੀ ਨਦੀ ਦੇ ਪਾਣੀ ਨੂੰ ਜੰਗਲਾਤ ਦੇ ਮਲਬੇ ਅਤੇ ਵਿਨਾਸ਼ਕਾਰੀ ਵਹਾਅ ਵਿੱਚ ਬਦਲਿਆ

ਜੰਗਲਾਤ ਦੀ ਰਹਿੰਦ-ਖੂੰਹਦ ਅਤੇ ਮੀਂਹ ਦੇ ਬੇਹਿਸਾਬੇ ਵਹਾਅ ਨੇ ਨਿਊਜ਼ੀਲੈਂਡ ਦੇ ਜਿਲੇ ਤਸਮਾਨ ਦੀ ਕੈਟੇਰੀਟੇਰੀ ਪਾਰਕ ਦੇ ਕੁਝ ਹਿੱਸਿਆਂ ਨੂੰ ਬਰਬਾਦ ਕਰ ਦਿੱਤਾ, ਜਿਸ ਕਾਰਨ ਪਾਰਕ ਵਿਚ ਮੌਜੂਦ ਲੋਕਾਂ ਨੂੰ ਜਾਨ ਬਚਾ ਕੇ ਉੱਥੋਂ ਭੱਜਣ ਲਈ ਮਜਬੂਰ ਹੋਣਾ ਪਿਆ ।

🚨 ਬਚਾਅ ਅਤੇ ਸੁਰੱਖਿਆ

ਇਸ ਦੌਰਾਨ ਲਗਭਗ 200 ਲੋਕ ਪਾਰਕ ਵਿੱਚ ਮੌਜੂਦ ਸਨ। ਸ਼ੁਕਰ ਵਾਲੀ ਗੱਲ ਇਹ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ 2-3 ਨੂੰ ਲੋਕਾਂ ਨੂੰ ਅਸਥਾਈ ਪਨਾਹ ਵਿਚ ਰੱਖਣਾ ਪਿਆ।
ਇਸ ਦੌਰਾਨ ਇੱਕ ਬਜ਼ੁਰਗ ਜੋੜਾ ਵੀ ਹੜ੍ਹ ਵਾਲੇ ਕਾਫਲੇ ਵਿੱਚ ਫਸ ਗਿਆ ਸੀ ਅਤੇ ਇਨ੍ਹਾਂ ਨੂੰ ਖੁਦਾਈ ਕਰਨ ਵਾਲੀ ਮਸ਼ੀਨ ਦੀ ਬਾਕਿਟ ਰਾਹੀਂ ਚੁੱਕ ਕੇ ਬਚਾਇਆ ਗਿਆ।


🏚️ ਹੋਰ ਨੁਕਸਾਨ ਅਤੇ ਕਾਰੋਬਾਰੀ ਪ੍ਰਭਾਵ
ਇਸ ਤੋਂ ਇਲਾਵਾ ਇੱਥੇ ਕਈ ਕਿਸ਼ਤੀਆਂ, ਸ਼ੈਲਟਰ ਹੋਮ ਅਤੇ ਕਾਫ਼ਲੇ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ। ਇੱਕ ਸਥਾਨਕ ਕਿਸ਼ਤੀ-ਟੂਰ ਕਾਰੋਬਾਰ ਦੀ ਸਹਿ-ਮਾਲਕ, ਲੀ-ਐਨ ਜਾਗੋ ਨੇ ਇਸ ਸਾਰੇ ਮੰਜ਼ਰ ਨੂੰ “ਯੁੱਧ ਖੇਤਰ” ਵਾਂਗ ਦੱਸਿਆ। ਉਸ ਮੁਤਾਬਕ ਸਾਰੀ ਮੁਰੰਮਤ ਅਤੇ ਮਲਬਾ ਹਟਾਉਣ ਕਈ-ਹਫ਼ਤੇ ਲੱਗ ਸਕਦੇ ਹਨ।


🌧️ ਸਥਾਨਕ ਲੋਕਾਂ ਦੀਆਂ ਚਿੰਤਾਵਾਂ

ਜਾਗੋ ਅਤੇ ਹੋਰ ਸਥਾਨਕ ਲੋਕਾਂ ਨੇ “ਉੱਚ ਪੱਧਰਾਂ ‘ਤੇ” ਇੱਕ ਰਸਮੀ ਸਮੀਖਿਆ ਦੀ ਮੰਗ ਕੀਤੀ ਤਾਂ ਜੋ ਇਹ ਮੁੜ ਮੁਲਾਂਕਣ ਕੀਤਾ ਜਾ ਸਕੇ ਕਿ ਜੰਗਲਾਤ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਿਵੇਂ ਕੀਤਾ ਜਾਂਦਾ ਹੈ, ਕਿਉਂਕਿ ਇਹ ਹੜ੍ਹ ਦੇ ਜੋਖਮਾਂ ਨੂੰ ਵਧਾਉਂਦਾ ਹੈ।

ਨਿਵਾਸੀਆਂ ਨੂੰ ਚਿੰਤਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਵਾਪਰ ਸਕਦੀ ਹੈ ।

Video