ਐਤਵਾਰ ਸਵੇਰੇ, ਜਦੋਂ ਇੱਕ ਮਹਿਲਾ ਨੂੰ Lotto New Zealand ਤੋਂ ਈਮੇਲ ਮਿਲੀ, ਉਹ ਹੈਰਾਨ ਰਹਿ ਗਈ। ਈਮੇਲ ਵਿੱਚ ਲਿਖਿਆ ਸੀ ਕਿ ਉਸਨੇ $1 ਮਿਲੀਅਨ ਦੀ ਜਿੱਤ ਹਾਸਲ ਕੀਤੀ ਹੈ।”ਸਭ ਤੋਂ ਪਹਿਲਾਂ ਤਾਂ ਮੈਂ ਸੋਚਿਆ ਇਹ ਸੱਚ ਨਹੀਂ ਹੋ ਸਕਦਾ। ਇਹ ਤਾਂ ਸਿਰਫ਼ ਹੋਰ ਲੋਕਾਂ ਨਾਲ ਹੁੰਦਾ ਹੈ,” ਉਸ ਨੇ ਦੱਸਿਆ। ਆਪਣੀ ਜਿੱਤ ਦੀ ਪੁਸ਼ਟੀ ਲਈ ਉਸਨੇ ਪਰਿਵਾਰਕ ਮੈਂਬਰ ਤੋਂ ਵੀ ਜਾਂਚ ਕਰਵਾਈ। “ਜਦੋਂ ਇਹ ਯਕੀਨ ਹੋ ਗਿਆ ਕਿ ਮੈਂ ਵਾਕਈ $1 ਮਿਲੀਅਨ ਜਿੱਤ ਲਿਆ ਹੈ, ਤਾਂ ਉਹ ਮੈਨੂੰ ਵਧਾਈਆਂ ਦੇਣ ਲੱਗ ਪਏ। ਪਰ ਮੈਂ ਅਜੇ ਵੀ ਅਚੰਭੇ ਵਿੱਚ ਸੀ। ਇਹ ਵੀ ਹੋਰ ਚੌਕਾਉਣ ਵਾਲੀ ਗੱਲ ਸੀ ਕਿ ਇਹ ਜਿੱਤ ਬੋਨਸ ਟਿਕਟ ‘ਤੇ ਸੀ!” ਇਹ ਜਿੱਤ Lotto First Division ਦੀ ਸੀ ਜੋ 12 ਜੁਲਾਈ ਦੀ ਰਾਤ MyLotto ‘ਤੇ ਵੇਚੀ ਗਈ ਟਿਕਟ ਤੋਂ ਹੋਈ।
ਲੋਅਰ ਹੱਟ ਦੀ ਔਰਤ ਬੋਨਸ ਲੋਟੋ ਟਿਕਟ ਨਾਲ ਬਣੀ ਕਰੋੜਪਤੀ !









