Jazz Singh ਦੀ ਕੰਪਨੀ Traxx Investments ਗਈ ਲਿਕਵਿਡੇਸ਼ਨ ’ਚ IRD ਨੂੰ $570,000 ਦੀ ਬਕਾਇਆ ਰਕਮ

ਆਕਲੈਂਡ ਦੇ ਮੇਅਰ ਵੇਨ ਬਰਾਊਨ ਦੇ Chief of Staff ਜਸਵੰਤ ਸੈਲਿੰਦਰ ਸਿੰਘ (ਜੋ Jazz Singh ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ) ਦੀ ਪ੍ਰਾਪਰਟੀ ਡਿਵੈਲਪਮੈਂਟ ਕੰਪਨੀ Traxx Investments Limited ਨੂੰ ਲਿਕਵਿਡੇਸ਼ਨ ਵਿੱਚ ਦਾਖਲ ਕੀਤਾ ਗਿਆ ਹੈ।

ਇਹ ਕਦਮ 4 ਜੂਨ 2025 ਨੂੰ ਲਿਆ ਗਿਆ, ਜਦੋਂ ਕੰਪਨੀ ਨੇ ਆਪਣੀ ਆਰਥਿਕ ਤੰਗੀ ਦੇ ਚਲਦੇ Inland Revenue Department (IRD) ਵੱਲ ਬਕਾਇਆ $569,739 ਦੇਣ ਵਿਚ ਅਸਮਰਥਤਾ ਦਰਜ ਕਰਵਾਈ। 11 ਜੂਨ ਨੂੰ ਜਾਰੀ ਹੋਈ ਪਹਿਲੀ ਰਿਪੋਰਟ ਮੁਤਾਬਕ, ਕੰਪਨੀ ਕੋਲ ਕੋਈ ਸੰਪਤੀ ਜਾਂ ਜਾਇਦਾਦ ਮੌਜੂਦ ਨਹੀਂ।

Jazz Singh ਨੇ Newsroom ਨੂੰ ਦੱਸਿਆ ਕਿ ਇਹ ਲਿਕਵਿਡੇਸ਼ਨ ਉਨ੍ਹਾਂ ਦੀ ਆਕਲੈਂਡ ਕੌਂਸਲ ਦੀ ਨੌਕਰੀ ਨਾਲ ਕੋਈ ਲੈਣਾ-ਦੇਣਾ ਨਹੀਂ ਰੱਖਦੀ। ਉਨ੍ਹਾਂ ਕਿਹਾ ਕਿ ਕੌਂਸਲ ਨੂੰ ਕੰਪਨੀ ਦੀ ਮੌਜੂਦਗੀ ਬਾਰੇ ਜਾਣਕਾਰੀ ਸੀ, ਪਰ ਲਿਕਵਿਡੇਸ਼ਨ ਦੀ ਸੂਚਨਾ ਨਹੀਂ ਦਿੱਤੀ ਗਈ ਸੀ।

Jazz Singh, ਜੋ Mayor ਦੇ ਦਫ਼ਤਰ ਵਿੱਚ ਸਭ ਤੋਂ ਉੱਚੇ ਅਹੁਦੇ ’ਤੇ ਹਨ, ਨੀਤੀ-ਨਿਰਧਾਰਨ, ਸਰਕਾਰੀ ਗੱਲਬਾਤਾਂ ਅਤੇ ਵਿਦੇਸ਼ੀ ਦੌਰਿਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੇ ਹਨ। ਉਹ 14 ਸਾਲਾਂ ਤੋਂ Auckland Council ਵਿੱਚ ਸੀਨੀਅਰ ਅਹੁਦਿਆਂ ‘ਤੇ ਕੰਮ ਕਰ ਰਹੇ ਹਨ ਅਤੇ ਜੂਨ 2024 ਵਿੱਚ Chief of Staff ਬਣੇ ਸਨ।