ਫ਼ਰਾਂਸ ਦੀ ਡੇਅਰੀ ਕੰਪਨੀ ਲੈਕਟਾਲਿਸ ਨੇ ਫ਼ੋਂਟੇਰਾ ਦੇ ਗਲੋਬਲ ਕੰਜ਼ਿਊਮਰ ਬਿਜ਼ਨਸ ਲਈ ਹੋਰ $375 ਮਿਲੀਅਨ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਕੁੱਲ ਡੀਲ ਦੀ ਕੀਮਤ $4.22 ਬਿਲੀਅਨ ਤੱਕ ਪਹੁੰਚ ਗਈ ਹੈ।
ਇਸ ਸੌਦੇ ਵਿੱਚ ਐਂਕਰ (Anchor) ਅਤੇ ਮੇਨਲੈਂਡ (Mainland) ਵਰਗੀਆਂ ਵੱਡੀਆਂ ਬ੍ਰਾਂਡਾਂ ਸ਼ਾਮਲ ਹਨ। ਪਹਿਲਾਂ ਇਹ ਕੀਮਤ $3.845 ਬਿਲੀਅਨ ਸੀ ਪਰ ਆਸਟ੍ਰੇਲੀਆਈ ਕੰਪਨੀ ਬੀਗਾ ਚੀਜ਼ ਨਾਲ ਲਾਈਸੈਂਸ ਵਿਵਾਦ ਸੈਟਲ ਹੋਣ ਤੋਂ ਬਾਅਦ ਰਕਮ ਵਧ ਗਈ। ਡੀਲ ਤੋਂ ਬਾਅਦ ਵੀ ਨਿਊਜ਼ੀਲੈਂਡ ਦੇ ਕਿਸਾਨਾਂ ਦਾ ਦੁੱਧ ਐਂਕਰ ਅਤੇ ਮੇਨਲੈਂਡ ਵਰਗੀਆਂ ਬ੍ਰਾਂਡਾਂ ਵਿੱਚ ਮਿਲਦਾ ਰਹੇਗਾ। ਫ਼ੋਂਟੇਰਾ ਨੇ ਇਸਨੂੰ ਆਪਣੇ ਇਤਿਹਾਸ ਦਾ ਸਭ ਤੋਂ ਵੱਡਾ ਢਾਂਚਾਗਤ ਬਦਲਾਅ ਕਿਹਾ ਹੈ।
ਲੈਕਟਾਲਿਸ ਨੇ ਫ਼ੋਂਟੇਰਾ ਡੀਲ ਨੂੰ ਪਹੁੰਚਾਇਆ $4.22 ਬਿਲੀਅਨ ‘ਤੇ









