ਡੁਨੇਡਿਨ ਸਕੂਲ ਰਗਬੀ ਟੂਰਨਾਮੈਂਟ ਤੋਂ ਬਾਅਦ ਮੈਨਿਨਜਾਈਟਿਸ ਦਾ ਮਾਮਲਾ ਦਰਜ

ਈਸਟਚਰਚ ਦੇ ਸ਼ਰਲੀ ਬੌਇਜ਼ ਹਾਈ ਸਕੂਲ ਦਾ ਇੱਕ ਵਿਦਿਆਰਥੀ ਡੁਨੇਡਿਨ ਵਿੱਚ ਰੱਗਬੀ ਟੂਰਨਾਮੈਂਟ ਦੌਰਾਨ ਮੈਨਿੰਜੋਕੋਕਲ ਮੈਨਿੰਜਾਇਟਿਸ ਨਾਲ ਸੰਕਰਮਿਤ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। ਸਕੂਲ ਦੇ ਪ੍ਰਿੰਸਿਪਲ ਟਿਮ ਗਰੋਕਾਟ ਨੇ ਕਿਹਾ ਕਿ ਵਿਦਿਆਰਥੀ ਹੁਣ ਬਿਹਤਰ ਹੈ, “ਚੌਕਸ ਹੈ, ਗੱਲ ਕਰ ਰਿਹਾ ਹੈ ਅਤੇ ਹਿਲ-ਚਲ ਕਰ ਰਿਹਾ ਹੈ।”
ਸਕੂਲ ਵੱਲੋਂ ਮਾਤਾ-ਪਿਤਿਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਬਾਕੀ ਵਿਦਿਆਰਥੀਆਂ ਲਈ ਖਤਰਾ ਬਹੁਤ ਘੱਟ ਹੈ ਕਿਉਂਕਿ ਲੱਛਣ ਇਸ ਹਫ਼ਤੇ ਹੀ ਸਾਹਮਣੇ ਆਏ ਹਨ। ਨਜ਼ਦੀਕੀ ਸੰਪਰਕ ਵਾਲਿਆਂ ਨੂੰ ਐਂਟੀਬਾਇਓਟਿਕ ਦਿੱਤੇ ਗਏ ਹਨ।
ਨੈਸ਼ਨਲ ਪਬਲਿਕ ਹੈਲਥ ਸਰਵਿਸ ਨੇ ਕਿਹਾ ਹੈ ਕਿ ਇਹ ਬਿਮਾਰੀ ਸਿਰਫ਼ ਕਰੀਬੀ ਜਾਂ ਲੰਬੇ ਸਮੇਂ ਦੇ ਸੰਪਰਕ ਨਾਲ ਹੀ ਫੈਲਦੀ ਹੈ। ਮੈਨਿੰਜੋਕੋਕਲ ਬਿਮਾਰੀ ਖ਼ਤਰਨਾਕ ਹੋ ਸਕਦੀ ਹੈ ਅਤੇ ਮੌਤ ਜਾਂ ਸਥਾਈ ਅਪੰਗਤਾ ਦਾ ਕਾਰਨ ਬਣ ਸਕਦੀ ਹੈ। ਨਿਊਜ਼ੀਲੈਂਡ ਵਿੱਚ ਸਭ ਤੋਂ ਆਮ ਕਿਸਮ ਮੈਨਿੰਜੋਕੋਕਲ B ਹੈ, ਜਿਸ ਦੀ ਵੈਕਸੀਨ ਬੱਚਿਆਂ ਅਤੇ ਨੌਜਵਾਨਾਂ ਲਈ ਮੁਫ਼ਤ ਉਪਲਬਧ ਹੈ।

Video