ਅੱਜ ਸਵੇਰੇ ਕਾਪਿਤੀ ਲਾਈਨ ’ਤੇ ਇਕ ਹਾਈ-ਵੋਲਟੇਜ ਤਾਰ ਡਿੱਗਣ ਕਾਰਨ ਵੇਲਿੰਗਟਨ ਵੱਲ ਜਾਣ ਵਾਲੀ ਟ੍ਰੇਨ ’ਤੇ ਸਵਾਰ ਯਾਤਰੀਆਂ ਨੂੰ ਤਿੰਨ ਘੰਟੇ ਤੋਂ ਵੱਧ ਫਸੇ ਰਹਿਣਾ ਪਿਆ।ਕੀਵੀਰੇਲ ਦੇ ਵੇਲਿੰਗਟਨ ਮੈਟਰੋ ਜਨਰਲ ਮੈਨੇਜਰ ਐਂਡੀ ਲਾਇਨ ਨੇ ਦੱਸਿਆ ਕਿ ਸਵੇਰੇ 7:50 ਵਜੇ ਵੇਲਿੰਗਟਨ ਸਟੇਸ਼ਨ ਨੇੜੇ ਤਾਰ ਡਿੱਗਣ ਨਾਲ ਬਿਜਲੀ ਬੰਦ ਹੋ ਗਈ ਅਤੇ ਤਿੰਨ ਟ੍ਰੇਨਾਂ ਰੁਕ ਗਈਆਂ। ਦੋ ਟ੍ਰੇਨਾਂ ਨੂੰ ਜਲਦੀ ਖਾਲੀ ਕਰਵਾ ਦਿੱਤਾ ਗਿਆ ਸੀ, ਪਰ ਇੱਕ ਟ੍ਰੇਨ ਹੱਟ ਰੋਡ ’ਤੇ ਪੁਲ ’ਤੇ ਫਸੀ ਰਹੀ ਜਿਸ ’ਤੇ 152 ਯਾਤਰੀ ਸਵਾਰ ਸਨ।ਮੈਟਲਿੰਕ ਦੇ ਸੀਨੀਅਰ ਮੈਨੇਜਰ ਪੌਲ ਤਵਾਹਾਰੂ ਨੇ ਦੱਸਿਆ ਕਿ ਯਾਤਰੀਆਂ ਨੂੰ ਐਮਰਜੈਂਸੀ ਟਾਇਲਟ ਸਹੂਲਤਾਂ ਤੇ ਪਾਣੀ ਦਿੱਤਾ ਗਿਆ। ਕੁਝ ਯਾਤਰੀਆਂ ਨੇ ਹਾਲਾਤਾਂ ਨੂੰ ਬਹੁਤ ਖਰਾਬ ਦੱਸਿਆ।ਕੀਵੀਰੇਲ ਨੇ ਕਿਹਾ ਕਿ ਬਿਜਲੀ ਵਾਲੀ ਲਾਈਨ ਖਤਰਨਾਕ ਸੀ, ਇਸ ਲਈ ਸੁਰੱਖਿਆ ਲਈ ਦੇਰੀ ਹੋਈ। ਹਾਲਾਤ ਦੀ ਪੂਰੀ ਜਾਂਚ ਕੀਤੀ ਜਾਵੇਗੀ।
ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ Wgtn ਰੇਲ ਯਾਤਰੀ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਫਸੇ !









