ਨਸ਼ਾ, ਬੇਧਿਆਨੀ ਅਤੇ ਸੀਟਬੈਲਟ ਦੀ ਅਣਦੇਖੀ — ਨੇਲਸਨ ਹਾਦਸੇ ਦੀ ਦੁੱਖਦਾਈ ਖ਼ਬਰ !

ਨੇਲਸਨ ਨੇੜੇ ਪਿਛਲੇ ਸਾਲ ਹੋਏ ਇੱਕ ਆਫ-ਰੋਡ ਹਾਦਸੇ ਵਿੱਚ ਦੋ 18 ਸਾਲਾ ਜਵਾਨ ਔਰਤਾਂ ਦੀ ਮੌਤ ਹੋਣ ਬਾਰੇ ਕੋਰੋਨਰ ਦੀ ਰਿਪੋਰਟ ਜਾਰੀ ਹੋਈ ਹੈ।
ਰਿਪੋਰਟ ਅਨੁਸਾਰ, 8 ਅਪ੍ਰੈਲ ਦੀ ਰਾਤ ਦੋਵੇਂ ਦੋਸਤ ਮਾਊਂਟ ਰਿਚਮੰਡ ਫਾਰੇਸਟ ਪਾਰਕ ਵਿੱਚੋਂ ਵਾਪਸ ਆ ਰਹੀਆਂ ਸਨ ਅਤੇ ਉਨ੍ਹਾਂ ਦੀ ਯੂਟ 98 ਮੀਟਰ ਢਲਾਣ ਤੋਂ ਨੀਵੇਂ ਲੁੱਡਕ ਗਈ ਸੀ ਦੋਵੇਂ ਨੇ ਸੀਟਬੈਲਟ ਨਹੀਂ ਪਹਿਨੀਆਂ ਹੋਈਆਂ ਸਨ ਤੇ ਵਾਹਨ ਤੋਂ ਬਾਹਰ ਚਲੀਆਂ ਗਈਆਂ ਸਨ।
ਕੋਰੋਨਰ ਪੀਟਰ ਰਾਇਨ ਨੇ ਕਿਹਾ ਕਿ ਹਾਲਾਂਕਿ ਇਹ ਪਤਾ ਨਹੀਂ ਲੱਗ ਸਕਦਾ ਕਿ ਸੀਟਬੈਲਟ ਪਹਿਨਣ ਨਾਲ ਜਾਨ ਬਚ ਸਕਦੀ ਸੀ ਜਾਂ ਨਹੀਂ, ਪਰ ਇਹ ਜ਼ਰੂਰ ਉਨ੍ਹਾਂ ਨੂੰ ਵਾਹਨ ਤੋਂ ਬਾਹਰ ਚਲੀਆਂ ਜਾਣ ਤੋਂ ਬਚਾ ਸਕਦੀਆਂ ਸਨ।
ਟੈਸਟਾਂ ਵਿੱਚ ਸਾਹਮਣੇ ਆਇਆ ਕਿ ਦੋਵੇਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਡਰਾਈਵਰ ਦਾ ਬਲੱਡ ਅਲਕੋਹਲ ਲੈਵਲ ਬਾਲਗ ਹੱਦ ਤੋਂ ਤਿੰਨ ਗੁਣਾ ਵੱਧ ਸੀ, ਜਦੋਂਕਿ ਉਸਦੀ ਉਮਰ ਮੁਤਾਬਕ ਕਾਨੂੰਨੀ ਹੱਦ ਜ਼ੀਰੋ ਸੀ।
ਕੋਰੋਨਰ ਨੇ ਕਿਹਾ ਕਿ ਨਸ਼ੇ ਦੇ ਅਸਰ ਹੇਠ ਡਰਾਈਵਰ ਨੇ ਢਲਾਣ ਅਤੇ ਵਾਹਨ ਦੀ ਸਮਰੱਥਾ ਦਾ ਗਲਤ ਅਨੁਮਾਨ ਲਗਾਇਆ ਹੋ ਸਕਦਾ ਹੈ। ਦੋਵੇਂ ਨੇ ਟਰੈਕ ਤੋਂ ਕਰੀਬ 200 ਮੀਟਰ ਦੂਰ ਗੱਡੀ ਚਲਾਈ, ਜੋ ਕਿ ਨਿਯਮਾਂ ਦੇ ਖ਼ਿਲਾਫ ਸੀ।
ਦੋਵੇਂ ਜਵਾਨ ਕੁਦਰਤੀ ਥਾਵਾਂ ਅਤੇ ਐਡਵੈਂਚਰ ਪਸੰਦ ਕਰਨ ਵਾਲੀਆਂ ਨੇੜਲੀਆਂ ਦੋਸਤ ਸਨ। ਉਹ ਦੋਵੇਂ ਗੰਭੀਰ ਚੋਟਾਂ ਕਾਰਨ ਮੌਕੇ ’ਤੇ ਹੀ ਮਰ ਗਈਆਂ ਸਨ ।

Video