ਮੈਗਾਸਟਾਰ ਅਮਿਤਾਭ ਬੱਚਨ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆਈ ਹੈ।
ਬਿੱਗ ਬੀ ਹੈਦਰਾਬਾਦ ‘ਚ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਹਨ। ਇੱਕ ਐਕਸ਼ਨ ਸੀਨ ਕਰਦੇ ਸਮੇਂ ਅਮਿਤਾਭ ਬੱਚਨ ਨੂੰ ਸੱਟ ਲੱਗ ਗਈ। ਸੱਟ ਕਾਰਨ ਸ਼ੂਟਿੰਗ ਰੱਦ ਕਰਨੀ ਪਈ। ਬਿੱਗ ਬੀ ਡਾਕਟਰਾਂ ਦੀ ਨਿਗਰਾਨੀ ‘ਚ ਹਨ। ਉਸ ਦਾ ਇਲਾਜ ਚੱਲ ਰਿਹਾ ਹੈ।
ਪਸਲੀ ‘ਚ ਲੱਗੀ ਸੱਟ
ਇਸ ਹਾਦਸੇ ਦੀ ਜਾਣਕਾਰੀ ਅਮਿਤਾਭ ਬੱਚਨ ਨੇ ਦਿੱਤੀ ਹੈ।
ਅਦਾਕਾਰ ਨੇ ਦੱਸਿਆ ਕਿ ਹੈਦਰਾਬਾਦ ‘ਚ ਪ੍ਰੋਜੈਕਟ ‘ਕੇ’ ਦੀ ਸ਼ੂਟਿੰਗ ਦੌਰਾਨ ਉਸ ਨੂੰ ਸੱਟ ਲੱਗ ਗਈ ਸੀ। ਇਹ ਘਟਨਾ ਐਕਸ਼ਨ ਸ਼ਾਟ ਦੌਰਾਨ ਵਾਪਰੀ। ਅਮਿਤਾਭ ਨੂੰ ਪਸਲੀ ‘ਚ ਸੱਟ ਲੱਗੀ ਹੈ।
ਅਮਿਤਾਭ ਨੇ ਦੱਸਿਆ- ਪਸਲੀ ਦਾ ਕਾਰਟੀਲੇਜ ਫੱਟ ਗਿਆ ਹੈ ਅਤੇ ਸੱਜੀ ਪਸਲੀ ਦੇ ਪਿੰਜਰੇ ਦੀ ਸਾਈਡ ਮਾਸਪੇਸ਼ੀ ਫਟ ਗਈ ਹੈ, ਸੱਟ ਲੱਗਣ ਤੋਂ ਬਾਅਦ ਸ਼ੂਟਿੰਗ ਰੋਕ ਦਿੱਤੀ ਗਈ ਸੀ।