ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨੇ ‘ਤੇ ਬੈਠੇ ਮਾਪਿਆਂ ਨੇ ਧਰਨਾ ਖਤਮ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਧਰਨਾ ਮੰਤਰੀ ਕੁਲਦੀਪ ਧਾਲੀਵਾਲ ਦੇ ਭਰੋਸੇ ‘ਤੇ ਖਤਮ ਕੀਤਾ ਹੈ। ਧਾਲੀਵਾਲ ਵੱਲੋਂ ਪਰਿਵਾਰ ਨੂੰ 20 ਤਰੀਕ ਤੋਂ ਬਾਅਦ CM ਮਾਨ ਨਾਲ ਮੀਟਿੰਗ ਦੀ ਗੱਲ ਕਹੀ ਹੈ ਜਿਸ ਤੋਂ ਬਾਅਦ ਮਾਪਿਆਂ ਵੱਲੋਂ ਇਹ ਸਵਿਕਾਰ ਕਰ ਲਿਆ ਗਿਆ ਤੇ ਧਰਨਾ ਚੁੱਕ ਦਿੱਤਾ ਗਿਆ ਪਰ ਉਨ੍ਹਾਂ ਇਹ ਵੀ ਕਿਹਾ ਜੇਕਰ ਸਰਕਾਰ ਉਨ੍ਹਾਂ ਨੂੰ ਇਨਸਾਫ ਨਹੀਂ ਦਿੰਦੀ ਤਾਂ ਅਸੀਂ ਵੱਡੇ ਇਕੱਠ ਨਾਲ ਜੋਰਦਾਰ ਪ੍ਰਦਰਸ਼ਨ ਕਰਾਂਗੇ।