ਟਰੰਪ ਦੀ 50 ਸਾਲਾਂ ਮੋਰਟਗੇਜ ਯੋਜਨਾ ‘ਤੇ ਨਿਊਜ਼ੀਲੈਂਡ ਵਿੱਚ ਚਰਚਾ ਤੇਜ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 50 ਸਾਲਾਂ ਦੀ ਮੋਰਟਗੇਜ ਟਰਮ ਦੀ ਪੇਸ਼ਕਸ਼ ਨੇ ਨਿਊਜ਼ੀਲੈਂਡ ‘ਚ ਵੀ ਚਰਚਾ ਛੇੜ ਦਿੱਤੀ ਹੈ।
ਟਰੰਪ ਚਾਹੁੰਦੇ ਹਨ ਕਿ ਅਮਰੀਕੀ ਸਰਕਾਰ 50 ਸਾਲਾਂ ਦੀ ਮੋਰਟਗੇਜ ਦਾ ਵਿਕਲਪ ਦੇਵੇ, ਤਾਂ ਜੋ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਘਰ ਲੈਣਾ ਆਸਾਨ ਬਣੇ।
ਨਿਊਜ਼ੀਲੈਂਡ ਦੇ ਪ੍ਰੌਪਰਟੀ ਅਰਥਸ਼ਾਸਤਰੀ ਐਡ ਮੈਕਨਾਈਟ ਅਨੁਸਾਰ, 50 ਸਾਲਾਂ ਦੀ ਲੋਨ ਮਿਆਦ ਨਾਲ ਹਫ਼ਤਾਵਾਰੀ ਕਿਸ਼ਤਾਂ ਤਾਂ ਘਟ ਜਾਣਗੀਆਂ, ਪਰ ਕੁੱਲ ਵਿਆਜ ਕਾਫ਼ੀ ਵੱਧ ਭਰਨਾ ਪਵੇਗਾ। ਉਹ ਕਹਿੰਦਾ ਹੈ ਕਿ 5% ਵਿਆਜ ਦਰ ‘ਤੇ ਹਰ $100,000 ਦੇ ਲੋਨ ‘ਤੇ ਹਫ਼ਤੇ ਦੀ ਕਿਸ਼ਤ 30 ਸਾਲਾਂ ਦੇ ਮੁਕਾਬਲੇ $19 ਘੱਟ ਹੋਵੇਗੀ—ਪਰ ਕੁੱਲ ਵਿਆਜ $93,000 ਤੋਂ ਵੱਧਕੇ $172,000 ਹੋ ਜਾਵੇਗਾ।
ਲੰਮੀ ਮਿਆਦ ਵਾਲਾ ਲੋਨ ਲੋਕਾਂ ਨੂੰ ਵੱਧ ਉਧਾਰ ਲੈਣ ਦੀ ਸਮਰੱਥਾ ਤਾਂ ਦੇਵੇਗਾ—ਮਾਲਕਾਂ ਲਈ ਕਰੀਬ 13% ਅਤੇ ਨਿਵੇਸ਼ਕਾਂ ਲਈ 20% ਵੱਧ—ਪਰ ਇਸ ਨਾਲ ਘਰਾਂ ਦੀ ਕੀਮਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਵੀ ਹੈ।
ਮੋਰਟਗੇਜ ਬਰੋਕਰ ਸਕੁਇਰਲ ਦੇ ਸੀਈਓ ਡੇਵਿਡ ਕਨਿੰਗਹਮ ਕਹਿੰਦੇ ਹਨ ਕਿ ਨਿਊਜ਼ੀਲੈਂਡ ਵਿੱਚ ਜ਼ਿਆਦਾਤਰ ਲੋਕ 25–30 ਸਾਲ ਵਿੱਚ ਆਪਣੀ ਮੋਰਟਗੇਜ ਮੁਕਾ ਲੈਂਦੇ ਹਨ ਅਤੇ ਰਿਟਾਇਰਮੈਂਟ ਤੱਕ ਕਈ ਘਰੇਲੂ ਕਰਜ਼ੇ ਘੱਟ ਜਾਂ ਪੂਰੇ ਖਤਮ ਹੋ ਚੁੱਕੇ ਹੁੰਦੇ ਹਨ।

Video