ਆਕਰਮਣਕਾਰੀ ਕਲੈਮ ਤੋਂ ਖਤਰਾ: ਅਧਿਕਾਰੀਆਂ ਵੱਲੋਂ ‘Check, Clean, Dry’ ਦੀ ਅਪੀਲ

ਵੰਗਨੂਈ ਦਰਿਆ ਵਿੱਚ ਆਕਰਮਣਕਾਰੀ ਫ੍ਰੈਸ਼ਵਾਟਰ ਗੋਲਡ ਕਲੈਮ ਮਿਲਣ ਤੋਂ ਬਾਅਦ ਅਧਿਕਾਰੀਆਂ ਰੋਕਥਾਮ ਅਤੇ ਨਿਗਰਾਨੀ ਵਧਾ ਰਹੇ ਹਨ। ਇਹ ਕਲੈਮ ਪਹਿਲਾਂ ਹੀ ਵਾਈਕਾਟੋ ਖੇਤਰ ਵਿੱਚ ਫੈਲ ਚੁੱਕੇ ਹਨ ਅਤੇ ਹੁਣ ਤਰਾਨਾਕੀ ਵਿੱਚ ਵੀ ਪਾਏ ਗਏ ਹਨ।
ਹੋਰਾਈਜ਼ਨਜ਼ ਰੀਜਨਲ ਕਾਊਂਸਲ ਦੇ ਮੈਨੇਜਰ ਕ੍ਰੈਗ ਡੇਵੀ ਨੇ ਕਿਹਾ ਕਿ ਦਰਿਆ ਦੀ ਸੁਰੱਖਿਆ ਲਈ ਸਖ਼ਤ ਕਦਮ ਚੱਲ ਰਹੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਕਲੈਮ ਬਹੁਤ ਤੇਜ਼ੀ ਨਾਲ ਵਧਦੇ ਹਨ ਅਤੇ ਇਨ੍ਹਾਂ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।
ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਪਾਣੀ ਨਾਲ ਸੰਪਰਕ ਵਿੱਚ ਆਈ ਹਰ ਚੀਜ਼—ਮੱਛੀ ਪਕੜਣ ਦੇ ਸਾਜ਼ੋ-ਸਮਾਨ, ਬੋਟਿੰਗ ਗਿਅਰ, ਕੱਪੜੇ ਅਤੇ ਪਾਲਤੂ ਜਾਨਵਰ—ਨੂੰ Check, Clean, Dry ਤਰੀਕੇ ਨਾਲ ਧਿਆਨ ਨਾਲ ਸਾਫ਼ ਕੀਤਾ ਜਾਵੇ ਤਾਂ ਜੋ ਕਲੈਮ ਹੋਰ ਜਲਾਸ਼ਿਆਂ ਵਿੱਚ ਨਾ ਫੈਲਣ।
ਫ੍ਰੈਸ਼ਵਾਟਰ ਗੋਲਡ ਕਲੈਮ ਇੱਕ ਦਿਨ ਵਿੱਚ 400 ਤਕ ਬੱਚੇ ਪੈਦਾ ਕਰ ਸਕਦੇ ਹਨ ਅਤੇ ਪਾਣੀ ਦੇ ਪਲਾਂਟਾਂ ਸਿੰਚਾਈ ਪ੍ਰਣਾਲੀਆਂ ਨੂੰ ਬੁਰੀ ਤਰ੍ਹਾਂ ਜਾਮ ਕਰ ਸਕਦੇ ਹਨ।
ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਤੇ ਵੀ ਇਹ ਕਲੈਮ ਨਜ਼ਰ ਆਉਣ, ਤਾਂ ਤਸਵੀਰ ਖਿੱਚ ਕੇ Biosecurity NZ ਨੂੰ ਰਿਪੋਰਟ ਕੀਤਾ ਜਾਵੇ।

Video