ਗੋਲਡ ਕੋਸਟ ਤੋਂ ਆਕਲੈਂਡ ਵਾਪਸੀ ਦੌਰਾਨ ਜੈਟਸਟਾਰ ਦੀ ਉਡਾਨ ਰੱਦ ਹੋਣ ਕਾਰਨ 70 ਸਾਲਾ ਕੀਵੀ ਗੈਰੀ ਕਾਰਗਿੱਲ ਅਤੇ ਉਸ ਦੀ ਧੀ ਨੂੰ ਰਾਤ ਸਿਡਨੀ ਏਅਰਪੋਰਟ ‘ਤੇ ਬਿਤਾਉਣੀ ਪਈ। ਏਅਰਪੋਰਟ ਬੰਦ ਹੋਣ ਕਾਰਨ ਬਾਹਰ ਉਡੀਕ ਕਰਦੇ ਸਮੇਂ ਗੈਰੀ ਫਿਸਲ ਕੇ ਡਿੱਗ ਪਿਆ, ਜਿਸ ਨਾਲ ਉਸਦੇ ਚਿਹਰੇ ‘ਤੇ ਚੋਟ ਅਤੇ ਹੱਥ ਦੀ ਹੱਡੀ ਟੁੱਟ ਗਈ। ਬਾਅਦ ਵਿੱਚ ਉਹ ਆਕਲੈਂਡ ਪਹੁੰਚੇ, ਜਿੱਥੇ ਉਸਦਾ ਇਲਾਜ ਕੀਤਾ ਗਿਆ। ਜੈਟਸਟਾਰ ਅਤੇ ਸਿਡਨੀ ਏਅਰਪੋਰਟ ਨੇ ਘਟਨਾ ਲਈ ਮਾਫ਼ੀ ਮੰਗੀ ਹੈ।
ਜੈੱਟਸਟਾਰ ਦੇ ਰੱਦ ਹੋਣ ਕਾਰਨ ਕੀਵੀ ਬਜ਼ੁਰਗ ਨਾਲ ਸਿਡਨੀ ਏਅਰਪੋਰਟ ‘ਤੇ ਵਾਪਰਿਆ ਹਾਦਸਾ !









