ਨਿਊਜ਼ੀਲੈਂਡ ਪਾਵਰਬਾਲ ਡਰਾਅ ਕਿਸੇ ਨੂੰ ਨਹੀਂ ਮਿਲਿਆ $5 ਮਿਲੀਅਨ ਦਾ ਜੈਕਪਾਟ

ਨਿਊਜ਼ੀਲੈਂਡ ਵਿੱਚ ਅੱਜ ਰਾਤ Powerball ਲਾਟਰੀ ਦਾ ਡਰਾਅ ਹੋਇਆ, ਜਿਸ ਵਿੱਚ $5 ਮਿਲੀਅਨ ਦਾ ਜੈਕਪਾਟ ਦਾਅ ‘ਤੇ ਸੀ। ਹਾਲਾਂਕਿ ਇਸ ਵਾਰ ਵੀ ਕੋਈ ਖਿਡਾਰੀ ਪਾਵਰਬਾਲ ਜੈਕਪਾਟ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕਿਆ।

ਡਰਾਅ ਵਿੱਚ ਨਿਕਲੇ ਨੰਬਰ ਹੇਠ ਲਿਖੇ ਰਹੇ:
ਮੁੱਖ ਨੰਬਰ: 1, 5, 7, 8, 10, 26
ਪਾਵਰਬਾਲ: 4
ਬੋਨਸ ਬਾਲ: 9

ਨਵੇਂ ਸਾਲ ਵਾਲੇ ਵਿਸ਼ੇਸ਼ ਡਰਾਅ ਵਿੱਚ ਵੀ ਜੈਕਪਾਟ ਕਿਸੇ ਦੇ ਨਾਮ ਨਹੀਂ ਲੱਗਿਆ ਸੀ। ਇਸਦੇ ਬਾਵਜੂਦ, Feilding ਦੇ Woolworths ਸਟੋਰ ਤੋਂ ਖਰੀਦੀ ਟਿਕਟ ਨਾਲ ਇੱਕ ਖਿਡਾਰੀ ਨੇ Strike Four ਜਿੱਤ ਕੇ $7 ਲੱਖ ਡਾਲਰ ਹਾਸਲ ਕੀਤੇ।

ਇਸ ਤੋਂ ਇਲਾਵਾ, Otago, Waihi ਅਤੇ Ōtaki ਤੋਂ ਤਿੰਨ ਖਿਡਾਰੀਆਂ ਨੇ First Division ਦਾ ਇਨਾਮ ਵੰਡ ਕੇ $3,33,333 ਡਾਲਰ ਹਰੇਕ ਜਿੱਤੇ।

ਹਾਲੀਆ ਡਰਾਅਜ਼ ਦੀ ਗੱਲ ਕਰੀਏ ਤਾਂ 27 ਦਸੰਬਰ ਨੂੰ Auckland ਦੇ ਇੱਕ ਖਿਡਾਰੀ ਨੇ ਕੁੱਲ $5.5 ਮਿਲੀਅਨ ਜਿੱਤੇ ਸਨ। ਇਸ ਤੋਂ ਇੱਕ ਹਫ਼ਤਾ ਪਹਿਲਾਂ Whangārei ਦੇ ਇੱਕ ਵਿਅਕਤੀ ਨੇ $6 ਮਿਲੀਅਨ ਦਾ ਪਾਵਰਬਾਲ ਜੈਕਪਾਟ ਆਪਣੇ ਨਾਮ ਕੀਤਾ ਸੀ। ਇਸ ਤੋਂ ਪਹਿਲਾਂ 10 ਦਸੰਬਰ ਨੂੰ $16 ਮਿਲੀਅਨ ਦਾ ਵੱਡਾ ਜੈਕਪਾਟ ਜਿੱਤਿਆ ਗਿਆ ਸੀ, ਜੋ ਹਾਲੀਆ ਸਮੇਂ ਦਾ ਸਭ ਤੋਂ ਵੱਡਾ ਇਨਾਮ ਮੰਨਿਆ ਜਾ ਰਿਹਾ ਹੈ।

Video