India News

ਲੁਧਿਆਣਾ ਦੀ ਸ਼ਾਲੀਜਾ ਧਾਮੀ ਨੇ ਰਚਿਆ ਇਤਿਹਾਸ, ਏਅਰ ਫੋਰਸ ਨੇ ਸੌਂਪੀ ਫਰੰਟਲਾਈਨ ਕਾਮਬੇਟ ਦੀ ਕਮਾਨ

ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਭਾਰਤੀ ਹਵਾਈ ਸੈਨਾ ਦੀ ਗਰੁੱਪ ਕੈਪਟਨ ਸ਼ਾਲੀਜਾ ਧਾਮੀ ਨੇ ਇੱਕ ਵੱਡੀ ਉਪਲਬਧੀ ਆਪਣੇ ਨਾਮ ਕੀਤੀ ਹੈ। ਹਵਾਈ ਸੈਨਾ ਨੇ ਪੱਛਮੀ ਸੈਕਟਰ ਵਿੱਚ ਇੱਕ ਫਰੰਟਲਾਈਨ ਲੜਾਕੂ ਯੂਨਿਟ (Combat Unit) ਦੀ ਕਮਾਂਡ ਕਰਨ ਲਈ ਧਾਮੀ ਨੂੰ ਚੁਣਿਆ ਹੈ।

ਸਾਲ 2019 ਵਿੱਚ ਸ਼ਾਲੀਜਾ ਧਾਮੀ ਪਹਿਲੀ ਮਹਿਲਾ ਆਈਏਐਫ ਅਧਿਕਾਰੀ ਬਣ ਗਈ ਜਿਸ ਨੂੰ ਫਲਾਇੰਗ ਯੂਨਿਟ ਦੇ ਫਲਾਈਟ ਕਮਾਂਡਰ ਦੇ ਰੈਂਕ ‘ਤੇ ਤਰੱਕੀ ਦਿੱਤੀ ਗਈ। ਉਨ੍ਹਾਂ ਕੋਲ 15 ਸਾਲਾਂ ਤੋਂ ਵੱਧ ਦੇ ਤਜ਼ਰਬੇ ਦੇ ਨਾਲ ਬਹੁਤ ਸਾਰੀਆਂ ਸ਼ਾਨਦਾਰ ਪ੍ਰਾਪਤੀਆਂ ਹਨ। 

ਲੁਧਿਆਣਾ, ਪੰਜਾਬ ਵਿੱਚ ਜਨਮੇ, ਧਾਮੀ ਨੇ ਪਹਿਲੀ ਵਾਰ 2003 ਵਿੱਚ ਇੱਕ HAL HPT-32 ਦੀਪਕ ਵਿੱਚ ਇਕੱਲੇ ਉਡਾਣ ਭਰੀ। ਉਸੇ ਸਾਲ, ਉਸ ਨੂੰ ਭਾਰਤੀ ਹਵਾਈ ਸੈਨਾ ਵਿੱਚ ਇੱਕ ਫਲਾਇੰਗ ਅਫਸਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਾਲ 2005 ਵਿੱਚ ਫਲਾਈਟ ਲੈਫਟੀਨੈਂਟ ਅਤੇ ਸਾਲ 2009 ਵਿੱਚ ਸਕੁਐਡਰਨ ਲੀਡਰ ਵਜੋਂ ਤਰੱਕੀ ਦਿੱਤੀ ਗਈ।

ਸ਼ਲੀਜਾ ਧਾਮੀ ਕੋਲ 2,800 ਤੋਂ ਵੱਧ ਉਡਾਣ ਦੇ ਘੰਟੇ ਹਨ, ਹੁਣ ਦੇਸ਼ ਦੇ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਮਿਜ਼ਾਈਲ ਦੀ ਤਿਆਰੀ ਅਤੇ ਕਮਾਂਡ ਕੰਟਰੋਲ ਦੀ ਨਿਗਰਾਨੀ ਕਰਨਗੇ।

ਸ਼ਾਲੀਜ਼ਾ ਧਾਮੀ ਦੀ ਦੋ ਵਾਰ ਏਅਰ ਆਫਿਸਰ ਕਮਾਂਡਿੰਗ-ਇਨ-ਚੀਫ ਵੱਲੋਂ ਵੀ ਤਾਰੀਫ ਕੀਤੀ ਜਾ ਚੁੱਕੀ ਹੈ। ਉਹ ਵਰਤਮਾਨ ਵਿੱਚ ਇੱਕ ਫਰੰਟਲਾਈਨ ਕਮਾਂਡ ਹੈੱਡਕੁਆਰਟਰ ਦੀ ਸੰਚਾਲਨ ਸ਼ਾਖਾ ਵਿੱਚ ਤਾਇਨਾਤ ਹੈ।

Video