India News

ਜਾਣੋ, ਕਿਉਂ ਮਨਾਇਆ ਜਾਂਦਾ ਰਾਸ਼ਟਰੀ ਮਹਿਲਾ ਦਿਵਸ

ਭਾਰਤੀ ਅੰਗਰੇਜ਼ੀ ਸਾਹਿਤ ਅਤੇ ਔਰਤਾਂ ਦੇ ਅਧਿਕਾਰਾਂ ਵਿੱਚ ਸਰੋਜਨੀ ਨਾਇਡੂ ਦੀ ਵਿਰਾਸਤ ਅਤੇ ਪ੍ਰਾਪਤੀਆਂ ਨੂੰ ਮਨਾਉਣ ਲਈ ਰਾਸ਼ਟਰੀ ਮਹਿਲਾ ਦਿਵਸ 13 ਫਰਵਰੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਮਨਾਇਆ ਜਾਂਦਾ ਹੈ।

ਕੌਣ ਸੀ ਸਰੋਜਨੀ ਨਾਇਡੂ: ਉਹ ਇੱਕ ਮਹਾਨ ਸੁਤੰਤਰਤਾ ਸੈਨਾਨੀ, ਕਵੀ ਅਤੇ ਰਾਜਨੇਤਾ ਸੀ ਅਤੇ ਉਨ੍ਹਾਂ ਨੇ ਭਾਰਤ ਦੇ ਸੁਤੰਤਰਤਾ ਅੰਦੋਲਨ ਅਤੇ ਸਾਹਿਤ ‘ਚ ਮਹੱਤਵਪੂਰਨ ਯੋਗਦਾਨ ਪਾਇਆ।ਕਈ ਔਰਤਾਂ ਦੇ ਅਧਿਕਾਰਾਂ ਦੀਆਂ ਲਹਿਰਾਂਅਤੇ ਭਾਰਤੀ ਸੁਤੰਤਰਤਾ ਅੰਦੋਲਨ ‘ਚ ਉਨਾਂ੍ਹ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ, ਦੇਸ਼ ਭਰ ‘ਚ ਵੱਖ ਵੱਖ ਸਮਾਗਮਾਂ ਅਤੇ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਔਰਤਾਂ ਨੂੰ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਉਣ ਅਤੇ ਉਨ੍ਹਾਂ ਦੇ ਭਾਈਚਾਰਿਆਂ ‘ਚ ਆਪਣੀ ਪਛਾਣ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਸਰੋਜਨੀ ਨਾਇਡੂ ਦਾ ਜਨਮ: ਉਨ੍ਹਾਂ ਦਾ ਜਨਮ ਬੁੱਧੀਜੀਵੀਆਂ ਅਤੇ ਰਾਜਨੀਤਿਕ ਕਾਰਕੁੰਨਾਂ ਦੇ ਪਰਿਵਾਰ ‘ਚ ਹੋਇਆ ਸੀ।ਉਨ੍ਹਾਂ ਨੇ ਬਹੁਤ ਛੋਟੀ ਉਮਰ ‘ਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ।ਉਨ੍ਹਾਂ ਦੇ ਦੁਖਾਂਤ, ਰੋਮਾਂਸ ਤੇ ਦੇਸ਼ਭਗਤੀ ਸਮੇਤ ਕਈ ਵਿਸ਼ਿਆਂ ‘ਤੇ ਕਵਿਤਾਵਾਂ ਲਿਖੀਆਂ ਹਨ।ਹੈਦਰਾਬਾਦ ਦੇ ਨਿਜ਼ਾਮ ਤੋਂ ਵਜ਼ੀਫਾ ਪ੍ਰਾਪਤ ਕਰਨ ਤੋਂ ਬਾਅਦ ਉਹ ਇੰਗਲੈਂਡ ‘ਚ ਪੜ੍ਹਨ ਲਈ ਚਲੀ ਗਈ ਅਤੇ ਔਰਤਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਅੰਦੋਲਨ ਦੇ ਵਿਚਾਰਾਂ ਨੂੰ ਸਿੱਖਿਆ।

ਭਾਰਤ ਵਾਪਸ ਆਉਣਾ: ਵਾਪਸ ਆਉਣ ਤੋਂ ਬਾਅਦ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੈਂਬਰ ਬਣ ਗਈ ਤੇ ਸੁਤੰਤਰਤਾ ਅੰਦੋਲਨ ਇਕ ਸਰਗਰਮ ਭਾਗੀਦਾਰ ਸੀ।1925 ਵਿੱਚ ਸਰੋਜਨੀ ਨਾਇਡੂ ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਬਣੀ ਅਤੇ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਉਤਰ ਪ੍ਰਦੇਸ਼ ਦੀ ਰਾਜਪਾਲ ਵਜੋਂ ਵੀ ਨਿਯੁਕਤ ਕੀਤਾ ਗਿਆ ਸੀ।ਜਿਸ ਨਾਲ ਉਹ ਭਾਰਤ ‘ਚ ਉਚ ਅਹੁਦਾ ਸੰਭਾਲਣ ਵਾਲੀ ਪਹਿਲੀ ਔਰਤ ਬਣ ਗਈ।

ਨਾਇਡੂ ਦੇ ‘ ਦ ਗੋਲਡਨ ਥ੍ਰੈਸ਼ਹੋਲਡ” ਅਤੇ ”ਦ ਬਰਡ ਆਫ ਟਾਈਮ’ ਵਰਗੀਆਂ ਕਵਿਤਾਵਾਂ ਦੇ ਸੰਗ੍ਰਹਿ ਨੂੰ ਭਾਰਤੀ ਅੰਗਰੇਜ਼ੀ ਦਾ ਮਾਸਟਰਪੀਸ ਮੰਨਿਆ ਜਾਂਦਾ ਹੈ ਅਤੇ ਦੁਨੀਆ ਵੀ ਉਸਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਮਾਨਤਾ ਦਿੰਦੀ ਹੈ।ਉਨਾਂ੍ਹ ਦੀਆਂ ਕਵਿਤਾਵਾਂ ਭਾਰਤ, ਇਸਦੇ ਲੋਕਾਂ ਅਤੇ ਸੱਭਿਆਚਾਰ ਲਈ ਪਿਆਰ ਦੀਆਂ ਭਾਵਨਾ ਨੂੰ ਦਰਸਾਉਂਦੀਆਂ ਹਨ ਤੇ ਪਾਠਕਾਂ ਦੀ ਇਕ ਪੀੜ੍ਹੀ ਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ।

ਸਰੋਜਨੀ ਨਾਇਡੂ ਨੇ ਇਨ੍ਹਾਂ ਅਧਿਕਾਰਾਂ ਲਈ ਲੜੀ ਲੜਾਈ: ਸਰੋਜਨੀ ਨਾਇਡੂ ਮਹਿਲਾ ਭਾਰਤੀ ਸੰਘ ਭਾਰਤੀ ਸੰਘ ਦੇ ਨੇਤਾਵਾਂ ਵਿਚੋਂ ਇਕ ਸੀ।ਜਿਸਦੀ ਸਥਾਪਨਾ ਔਰਤਾਂ ਦੇ ਅਧਿਕਾਰਾਂ ਤੇ ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਸੀ।ਉਹ ਔਰਤਾਂ ਦੇ ਅਧਿਕਾਰਾਂ ਲਈ ਇਕ ਭਾਵੁਕ ਵਕੀਲ ਸੀ ਤੇ ਉਨ੍ਹਾਂ ਨੇ ਵੋਟ ਦੇ ਅਧਿਕਾਰ, ਬਰਾਬਰੀ ਦੇ ਅਧਿਕਾਰ, ਨੁਮਾਇੰਦਗੀ ਦੇ ਅਧਿਕਾਰ, ਵਿਧਵਾਵਾਂ ਦੇ ਅਧਿਕਾਰ ਤੇ ਬਰਾਬਰ ਸਿਆਸੀ ਅਹੁਦਿਆਂ ਦੇ ਅਧਿਕਾਰ ਲਈ ਬਹਾਦਰੀ ਨਾਲ ਲੜਾਈ ਲੜੀ।

ਰਾਸ਼ਟਰੀ ਮਹਿਲਾ ਦਿਵਸ ਔਰਤਾਂ ਦੀਆਂ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਤੇ ਆਰਥਿਕ ਪ੍ਰਾਪਤੀਆਂ ਦਾ ਸਨਮਾਨ ਕਰਨ ਤੇ ਇਸ ਆਧੁਨਿਕ ਯੁੱਗ ‘ਚ ਵੀ ਸਮਾਜ ‘ਚ ਮੌਜੂਦ ਲਿੰਗ ਪੱਖਪਾਤ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ।ਇਹ ਅਤੀਤ ਦੀਆਂ ਭਾਰਤ ਦੀਆਂ ਮਹਾਨ ਔਰਤਾਂ ਵਿਚੋਂ ਇਕ ਦੇ ਜੀਵਨ ਅਤੇ ਪ੍ਰਾਪਤੀਆਂ ਨੂੰ ਯਾਦ ਕਰਨ, ਵਰਤਮਾਨ ‘ਚ ਭਾਰਤ ‘ਚ ਔਰਤਾਂ ਦੇ ਯੋਗਦਾਨ ਦਾ ਜਸ਼ਨ ਮਨਾਉਣ ਅਤੇ ਸਾਡੇ ਦੇਸ਼ ਦੇ ਬਿਹਤਰ ਭਵਿੱਖ ਲਈ ਨੌਜਵਾਨ ਔਰਤਾਂ ਨੂੰ ਸ਼ਕਤੀਕਰਨ ਅਤੇ ਪ੍ਰੇਰਿਤ ਕਰਨ ਦਾ ਦਿਨ ਹੈ।

Video