ਵਾਈਕਾਟੋ ਗੋਲੀਬਾਰੀ ਘਟਨਾ — ਤਿੰਨ ਲੋਕ ਅਦਾਲਤ ’ਚ ਪੇਸ਼

ਵਾਈਕਾਟੋ ਦੇ ਟੇ ਕਾਊਵਾਟਾ ਇਲਾਕੇ ਵਿੱਚ ਪਿਛਲੇ ਹਫ਼ਤੇ ਇੱਕ ਵਿਅਕਤੀ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਮਹਿਲਾਵਾਂ ਅਤੇ ਇੱਕ ਪੁਰਸ਼ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੂੰ 21 ਫਰਵਰੀ ਸਵੇਰੇ ਜਾਣਕਾਰੀ ਮਿਲੀ ਜਦੋਂ ਗੋਲੀ ਲੱਗਣ ਨਾਲ ਜ਼ਖ਼ਮੀ ਵਿਅਕਤੀ ਨੂੰ ਵਾਈਕਾਟੋ ਹਸਪਤਾਲ ਲਿਆਂਦਾ ਗਿਆ। ਜਾਂਚ ਦੌਰਾਨ ਇਕ ਘਰ ਤੋਂ ਬੰਦੂਕ ਅਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ।
27 ਅਤੇ 59 ਸਾਲ ਦੀਆਂ ਦੋ ਮਹਿਲਾਵਾਂ ’ਤੇ ਗੈਰਕਾਨੂੰਨੀ ਤੌਰ ’ਤੇ ਹਥਿਆਰ ਰੱਖਣ ਅਤੇ ਗੰਭੀਰ ਚੋਟ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ ਕਰਨ ਦੇ ਦੋਸ਼ ਲਗੇ ਹਨ। 56 ਸਾਲਾ ਪੁਰਸ਼ ਵੀ ਇਸੇ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰੇਗਾ।
ਪੁਲਿਸ ਨੇ ਕਿਹਾ ਕਿ ਗ੍ਰਿਫ਼ਤਾਰੀਆਂ ਨਾਲ ਕਮਿਊਨਿਟੀ ਦੀ ਸੁਰੱਖਿਆ ਯਕੀਨੀ ਬਣੀ ਹੈ ਅਤੇ ਇਲਾਕੇ ਲਈ ਹੁਣ ਕੋਈ ਵੱਡਾ ਖਤਰਾ ਨਹੀਂ ਹੈ।

Video