ਕੀ ਨਿਊਜ਼ੀਲੈਂਡ ਦੀ ਆਰਥਿਕਤਾ ਠੀਕ ਹੋ ਸਕਦੀ ਹੈ ਜੇਕਰ ਘਰਾਂ ਦੀਆਂ ਕੀਮਤਾਂ ਨਾ ਵਧਣ?

ਨਿਊਜ਼ੀਲੈਂਡ ਦੀ ਆਰਥਿਕਤਾ ਦੇ ਇਸ ਸਾਲ ਹੌਲੀ-ਹੌਲੀ ਉਭਰਨ ਦੀ ਉਮੀਦ ਹੈ। ਪਰ ਪਿਛਲੇ ਆਰਥਿਕ ਸੁਧਾਰਾਂ ਦੇ ਉਲਟ, ਇਸ ਵਾਰ ਇਹ ਸੁਧਾਰ ਘਰਾਂ ਦੀਆਂ ਵਧਦੀਆਂ ਕੀਮਤਾਂ ਦੇ ਸਿਰ ‘ਤੇ ਨਹੀਂ ਹੋਵੇਗਾ। ਜ਼ਿਆਦਾਤਰ ਭਵਿੱਖਬਾਣੀਆਂ ਮੁਤਾਬਕ ਇਸ ਸਾਲ ਘਰਾਂ ਦੀਆਂ ਕੀਮਤਾਂ ਵਿੱਚ 5% ਤੋਂ ਵੀ ਘੱਟ ਵਾਧਾ ਹੋਵੇਗਾ।

ਵੈਸਟਪੈਕ (Westpac) ਦੇ ਸੀਨੀਅਰ ਅਰਥ ਸ਼ਾਸਤਰੀ, ਮਾਈਕਲ ਗੋਰਡਨ ਨੇ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਇਹ ਘੋਖਿਆ ਗਿਆ ਹੈ ਕਿ ਕੀ ਲੋਕਾਂ ਨੂੰ ਅਮੀਰ ਮਹਿਸੂਸ ਕਰਵਾਉਣ ਵਾਲੀਆਂ ਘਰਾਂ ਦੀਆਂ ਕੀਮਤਾਂ ਦੇ ਵਾਧੇ ਤੋਂ ਬਿਨਾਂ ਵੀ ਆਰਥਿਕਤਾ ਲਗਾਤਾਰ ਠੀਕ ਹੋ ਸਕਦੀ ਹੈ? ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ‘ਤੇ ਸ਼ੱਕ ਹੈ, ਪਰ ਇਹ ਪਹਿਲਾਂ ਹੀ ਹੋਣਾ ਸ਼ੁਰੂ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਪਿਛਲੀਆਂ ਪੰਜ ਤਿਮਾਹੀਆਂ ਤੋਂ ਪ੍ਰਚੂਨ ਖਰਚਿਆਂ (Retail spending) ਵਿੱਚ ਲਗਾਤਾਰ ਵਾਧਾ ਹੋਇਆ ਹੈ, ਜਦਕਿ ਇਸ ਸਮੇਂ ਦੌਰਾਨ ਘਰਾਂ ਦੀਆਂ ਕੀਮਤਾਂ ਲਗਭਗ ਸਥਿਰ ਹੀ ਰਹੀਆਂ ਹਨ। ਇਤਿਹਾਸਕ ਤੌਰ ‘ਤੇ ਨਿਊਜ਼ੀਲੈਂਡ ਵਿੱਚ ਇਹ ਦੇਖਿਆ ਗਿਆ ਹੈ ਕਿ ਜਦੋਂ ਘਰਾਂ ਦੀਆਂ ਕੀਮਤਾਂ ਵਧਦੀਆਂ ਸਨ, ਤਾਂ ਲੋਕ ਜ਼ਿਆਦਾ ਪੈਸਾ ਖਰਚ ਕਰਦੇ ਸਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਘਰ ਉਨ੍ਹਾਂ ਲਈ ਬੱਚਤ ਕਰ ਰਿਹਾ ਹੈ। ਪਰ ਹੁਣ ਇਹ ਰੁਝਾਨ ਬਦਲ ਰਿਹਾ ਹੈ। ਵਿਆਜ ਦਰਾਂ ਘਟਣ ਨਾਲ ਆਰਥਿਕਤਾ ਵਿੱਚ ਫਰਕ ਪੈ ਰਿਹਾ ਹੈ ਅਤੇ ਦਸੰਬਰ ਵਿੱਚ ਪ੍ਰਚੂਨ ਵਿਕਰੀ (Retail sales) ਵਿੱਚ 0.9% ਦਾ ਵਾਧਾ ਹੋਇਆ ਹੈ। ਇਹ ਦਰਸਾਉਂਦਾ ਹੈ ਕਿ ਲੋਕ ਆਪਣੇ ਭਵਿੱਖ ਦੀ ਆਮਦਨ ਵਧਣ ਦੀ ਉਮੀਦ ਵਿੱਚ ਖਰਚੇ ਕਰ ਰਹੇ ਹਨ।

Video