Local News

Papatoetoe ਸਬਡਿਵਿਜ਼ਨ ਵਿੱਚ ਲੋਕਲ ਬਾਡੀ ਚੋਣਾਂ ਲਈ ਵੋਟਿੰਗ ਮੁੜ ਸ਼ੁਰੂ

Papatoetoe ਸਬਡਿਵਿਜ਼ਨ ਲਈ ਲੋਕਲ ਬਾਡੀ ਚੋਣਾਂ ਦੀ ਵੋਟਿੰਗ ਮੁੜ ਸ਼ੁਰੂ ਹੋ ਗਈ ਹੈ। ਇਹ ਚੋਣ Ōtara-Papatoetoe Local Board ਦੀਆਂ ਖਾਲੀ ਸੀਟਾਂ ਲਈ ਕਰਵਾਈ ਜਾ ਰਹੀ ਹੈ।

ਇਹ ਨਵੀਂ ਚੋਣ ਇਸ ਕਰਕੇ ਕਰਵਾਈ ਜਾ ਰਹੀ ਹੈ ਕਿਉਂਕਿ 2025 ਵਿੱਚ ਹੋਈ ਚੋਣ ਨੂੰ ਅਦਾਲਤ ਨੇ ਧੋਖਾਧੜੀ ਦੇ ਮਾਮਲੇ ਕਾਰਨ ਰੱਦ ਕਰ ਦਿੱਤਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਝ ਅਣਪਛਾਤੇ ਲੋਕਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਹੋਰ ਲੋਕਾਂ ਦੇ ਵੋਟਿੰਗ ਪੇਪਰ ਹਾਸਲ ਕਰਕੇ ਉਨ੍ਹਾਂ ਦੀ ਥਾਂ ‘ਤੇ ਵੋਟ ਪਾ ਦਿੱਤੇ ਸਨ।

ਨਵੇਂ ਵੋਟਿੰਗ ਪੇਪਰ ਅੱਜ ਤੋਂ 12 ਮਾਰਚ ਤੱਕ ਯੋਗ ਵੋਟਰਾਂ ਨੂੰ ਭੇਜੇ ਜਾਣਗੇ। ਕਈ ਸਥਾਨਕ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਵੋਟਿੰਗ ਪੇਪਰ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਹੀ ਵਰਤੇ ਗਏ।

ਮਾਮਲੇ ਦੀ ਸੁਣਵਾਈ ਦੌਰਾਨ ਜੱਜ Richard McIlraith ਨੇ ਕਿਹਾ ਕਿ ਇਹ ਧੋਖਾਧੜੀ ਸਿਰਫ ਕੁਝ ਮਾਮਲਿਆਂ ਤੱਕ ਸੀਮਿਤ ਨਹੀਂ ਸੀ, ਸਗੋਂ ਇਸਦਾ ਦਾਇਰਾ ਹੋਰ ਵੱਡਾ ਹੋ ਸਕਦਾ ਹੈ। ਇਸ ਲਈ ਅਦਾਲਤ ਨੇ 2025 ਦੀ ਚੋਣ ਨੂੰ ਗੈਰਕਾਨੂੰਨੀ ਕਰਾਰ ਦੇ ਦਿੱਤਾ।

ਉਸ ਸਮੇਂ ਚੋਣ ਜਿੱਤਣ ਵਾਲੇ ਉਮੀਦਵਾਰ—ਕੁਨਾਲ ਭੱਲਾ, ਸੰਦੀਪ ਸੈਨੀ, ਕੁਸ਼ਮੰਗਰਨ ਨਾਇਰ ਅਤੇ ਪਰਮਜੀਤ ਸਿੰਘ—ਜੋ Papatoetoe-Ōtara Action Team ਦੇ ਬੈਨਰ ਹੇਠ ਚੋਣ ਲੜੇ ਸਨ, ਨੇ ਨਵੀਂ ਚੋਣ ਦੇ ਹੁਕਮ ਖ਼ਿਲਾਫ਼ ਜੂਡੀਸ਼ੀਅਲ ਰਿਵਿਊ ਲਈ ਅਦਾਲਤ ਵਿੱਚ ਅਰਜ਼ੀ ਵੀ ਦਿੱਤੀ ਸੀ।

ਹੁਣ ਨਵੀਂ ਵੋਟਿੰਗ ਸ਼ੁਰੂ ਹੋਣ ਨਾਲ ਸਥਾਨਕ ਪ੍ਰਸ਼ਾਸਨ ਉਮੀਦ ਕਰ ਰਿਹਾ ਹੈ ਕਿ ਇਸ ਵਾਰੀ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਪੂਰੀ ਹੋਵੇਗੀ।

Video