ਪਸ਼ੂ ਰਜਿਸਟ੍ਰੇਸ਼ਨ ਨਿਯਮ ਤੋੜਨ ‘ਤੇ ਡੇਅਰੀ ਕਿਸਾਨ ਨੂੰ $35,000 ਜੁਰਮਾਨਾ

ਨਿਊਜ਼ੀਲੈਂਡ ਦੇ Kaikōura ਇਲਾਕੇ ਦੇ ਇੱਕ ਡੇਅਰੀ ਕਿਸਾਨ ਨੂੰ ਪਸ਼ੂਆਂ ਦੀ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਦੀ ਆਵਾਜਾਈ ਦੀ ਜਾਣਕਾਰੀ ਨਾ ਦੇਣ ਦੇ ਮਾਮਲੇ ਵਿੱਚ $35,000 ਜੁਰਮਾਨਾ ਕੀਤਾ ਗਿਆ ਹੈ।

59 ਸਾਲਾ Trevor Ronald Bolton ਨੇ National Animal Identification and Tracing Act ਦੇ ਤਹਿਤ ਤਿੰਨ ਦੋਸ਼ ਕਬੂਲ ਕੀਤੇ, ਜਿਸ ਤੋਂ ਬਾਅਦ 6 ਮਾਰਚ ਨੂੰ Kaikōura District Court ਵਿੱਚ ਉਸਨੂੰ ਸਜ਼ਾ ਸੁਣਾਈ ਗਈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸਨੇ 269 ਪਸ਼ੂ ਰਜਿਸਟਰ ਨਹੀਂ ਕੀਤੇ, 571 ਪਸ਼ੂਆਂ ਦੀ ਫਾਰਮ ਤੋਂ ਬਾਹਰ ਹੋਈ ਹਿਲਚਲ ਦੀ ਜਾਣਕਾਰੀ ਨਹੀਂ ਦਿੱਤੀ ਅਤੇ 83 ਪਸ਼ੂਆਂ ਦੇ ਫਾਰਮ ‘ਤੇ ਆਉਣ ਦੀ ਜਾਣਕਾਰੀ ਵੀ ਦਰਜ ਨਹੀਂ ਕਰਵਾਈ

Ministry for Primary Industries ਦੇ ਅਧਿਕਾਰੀਆਂ ਨੇ ਕਿਹਾ ਕਿ ਪਸ਼ੂਆਂ ਦੀ ਟ੍ਰੈਕਿੰਗ ਸਿਸਟਮ ਬਿਮਾਰੀਆਂ ਅਤੇ ਬਾਇਓਸਿਕਿਉਰਿਟੀ ਖ਼ਤਰਿਆਂ ਨੂੰ ਕਾਬੂ ਕਰਨ ਲਈ ਬਹੁਤ ਮਹੱਤਵਪੂਰਨ ਹੈ। ਨਿਯਮਾਂ ਦੀ ਉਲੰਘਣਾ ਨਾਲ ਪੂਰੇ ਖੇਤੀਬਾੜੀ ਸੈਕਟਰ ਨੂੰ ਖਤਰਾ ਪੈ ਸਕਦਾ ਹੈ।

Video