ਆਕਲੈਂਡ ਦੇ ਨੌਰਥ ਸ਼ੋਰ ਦੇ ਫਾਰੇਸਟ ਹਿੱਲ ਇਲਾਕੇ ਵਿੱਚ ਇੱਕ ਕਾਰ ਕੈਫੇ ਵਿੱਚ ਜਾ ਟਕਰਾਉਣ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ। ਇਹ ਹਾਦਸਾ ਕੱਲ੍ਹ ਸਵੇਰੇ ਕਰੀਬ 9 ਵਜੇ ਵਿਲੀਅਮ ਸਾਊਟਰ ਸਟ੍ਰੀਟ ‘ਤੇ ਵਾਪਰਿਆ, ਜਦੋਂ ਇੱਕ ਕਾਰ ਫੁੱਟਪਾਥ ‘ਤੇ ਚੜ੍ਹ ਗਈ ਅਤੇ ਦੋ ਲੋਕਾਂ ਨੂੰ ਟੱਕਰ ਮਾਰਦੇ ਹੋਏ ਇੱਕ ਇਮਾਰਤ ਨਾਲ ਜਾ ਟਕਰਾਈ।
ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਈ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਬਾਅਦ ਵਿੱਚ ਉਸਦੀ ਮੌ+ਤ ਹੋ ਗਈ। ਦੋ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਦਰਮਿਆਨੀ ਚੋਟਾਂ ਨਾਲ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਵਿੰਡਸਰ ਪਾਰਕ ਬੈਪਟਿਸਟ ਚਰਚ ਨੇ ਮ੍ਰਿਤਕ ਦੀ ਪਛਾਣ ਆਪਣੀ ਸਟਾਫ ਮੈਂਬਰ ਸਾਰਾ ਕਲਾਰਕ ਵਜੋਂ ਕੀਤੀ ਹੈ। ਚਰਚ ਨੇ ਦੱਸਿਆ ਕਿ ਸਾਰਾ ਪਿਛਲੇ ਸੱਤ ਸਾਲਾਂ ਤੋਂ ਵੱਧ ਸਮੇਂ ਤੋਂ ਸਟਾਫ ਟੀਮ ਦਾ ਹਿੱਸਾ ਸੀ ਅਤੇ ਕਈ ਸਾਲਾਂ ਤੋਂ ਚਰਚ ਕਮਿਊਨਿਟੀ ਨਾਲ ਜੁੜੀ ਹੋਈ ਸੀ।
ਚਰਚ ਨੇ ਕਿਹਾ ਕਿ ਸਾਰਾ ਆਪਣੀ ਮਜ਼ਬੂਤ ਧਾਰਮਿਕ ਵਿਸ਼ਵਾਸ, ਲੀਡਰਸ਼ਿਪ ਅਤੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਯਾਦ ਰੱਖੀ ਜਾਵੇਗੀ। ਹਾਦਸੇ ਵਿੱਚ ਜ਼ਖ਼ਮੀ ਹੋਈ ਉਸਦੀ ਧੀ ਨੂੰ ਹਲਕੀਆਂ ਚੋਟਾਂ ਆਈਆਂ ਹਨ ਅਤੇ ਉਹ ਹਸਪਤਾਲ ਤੋਂ ਘਰ ਵਾਪਸ ਆ ਗਈ ਹੈ।
ਆਕਲੈਂਡ ਕੈਫੇ ਹਾਦਸੇ ਵਿੱਚ ਚਰਚ ਦੀ ਸਟਾਫ ਮੈਂਬਰ ਦੀ ਮੌ+ਤ !









