ਆਕਲੈਂਡ ਦੇ Ponsonby ਇਲਾਕੇ ਵਿੱਚ ਅੱਜ ਦੁਪਹਿਰ ਇੱਕ ਪੈਟਰੋਲ ਪੰਪ ਦੇ ਨੇੜੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ Williamson Avenue ‘ਤੇ ਸਥਿਤ Z Ponsonby ਪੈਟਰੋਲ ਸਟੇਸ਼ਨ ਦੇ ਕੋਲੋਂ ਕਾਲਾ ਘਣਾ ਧੂੰਆ ਉੱਠਦਾ ਦੇਖਿਆ ਗਿਆ।
Fire and Emergency New Zealand (FENZ) ਦੀਆਂ ਕਈ ਫਾਇਰ ਬ੍ਰਿਗੇਡ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਫਾਇਰ ਟਰੱਕਾਂ ਸਮੇਤ ਖ਼ਾਸ snorkel ਮਸ਼ੀਨ ਵੀ ਮੌਕੇ ‘ਤੇ ਤਾਇਨਾਤ ਕੀਤੀ ਗਈ ਹੈ।
ਸੁਰੱਖਿਆ ਦੇ ਮੱਦੇਨਜ਼ਰ Williamson Avenue ਨੂੰ ਟ੍ਰੈਫ਼ਿਕ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਅੱਗ ਪੈਟਰੋਲ ਸਟੇਸ਼ਨ ਦੇ ਬਿਲਕੁਲ ਨੇੜੇ ਇਕ ਵਰਕਸ਼ਾਪ ਵਿੱਚ ਲੱਗੀ ਦੱਸਿਆ ਜਾ ਰਿਹਾ ਹੈ।
ਇੱਕ ਗਵਾਹ ਨੇ ਦੱਸਿਆ ਕਿ Ponsonby Road ਤੋਂ ਕਾਲੇ ਧੂੰਏਂ ਦਾ ਵੱਡਾ ਗੁਬਾਰ ਸਾਫ਼ ਦਿਖਾਈ ਦੇ ਰਿਹਾ ਸੀ। ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ।
ਅਧਿਕਾਰੀ ਹਾਲਾਤ ‘ਤੇ ਨਜ਼ਰ ਰੱਖ ਰਹੇ ਹਨ ਅਤੇ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਆਕਲੈਂਡ ਦੇ Ponsonby ਇਲਾਕੇ ‘ਚ ਅੱਗ ਕਾਰਨ ਸੜਕਾਂ ਬੰਦ !









