ਆਕਲੈਂਡ ਦੀ ਵੈਸਟਰਨ ਰੇਲ ਲਾਈਨ ‘ਤੇ City Rail Link (CRL) ਖੁਲ੍ਹਣ ਤੋਂ ਬਾਅਦ ਪਹਿਲੇ 6 ਮਹੀਨੇ ਲਈ ਟ੍ਰੇਨਾਂ ਦੀ ਗਿਣਤੀ ਨਹੀਂ ਵਧੇਗੀ। ਇਸ ਦੌਰਾਨ “ਟ੍ਰਾਂਜ਼ੀਸ਼ਨ ਟਾਈਮਟੇਬਲ” ਲਾਗੂ ਕੀਤਾ ਜਾਵੇਗਾ।
Auckland Transport ਮੁਤਾਬਕ, Mt Eden ਤੋਂ Swanson ਤੱਕ ਸੇਵਾ ਹੁਣ ਵਾਲੀ ਤਰ੍ਹਾਂ ਹੀ ਰਹੇਗੀ, ਜਿਸ ਵਿੱਚ ਘੰਟੇ ਵਿੱਚ 6 ਟ੍ਰੇਨਾਂ ਚੱਲਣਗੀਆਂ।
ਪਰ ਸਮੱਸਿਆ ਇਹ ਹੈ ਕਿ ਟ੍ਰੇਨਾਂ ਦੇ ਸਮੇਂ ਇੱਕਸਾਰ ਨਹੀਂ ਹੋਣਗੇ — ਕਈ ਵਾਰ 10 ਮਿੰਟ ਦੀ ਬਜਾਏ 15 ਮਿੰਟ ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਟਰਾਂਸਪੋਰਟ ਐਕਸਪਰਟਾਂ ਦਾ ਕਹਿਣਾ ਹੈ ਕਿ ਇਸ ਨਾਲ ਭੀੜ ਵਧ ਸਕਦੀ ਹੈ ਅਤੇ ਸਫਰ ਵਿੱਚ ਦੇਰੀ ਹੋ ਸਕਦੀ ਹੈ।
ਹਾਲਾਂਕਿ ਅਧਿਕਾਰੀਆਂ ਨੇ ਕਿਹਾ ਹੈ ਕਿ CRL ਨਾਲ ਯਾਤਰਾ ਦਾ ਸਮਾਂ ਘਟੇਗਾ ਅਤੇ ਲਗਭਗ 6 ਮਹੀਨੇ ਵਿੱਚ ਟ੍ਰੇਨ ਸੇਵਾ ਵਧਾਈ ਜਾਵੇਗੀ।
ਰੇਲ ਸੇਵਾ ਵਿੱਚ ਅਸਮਾਨ ਟਾਈਮਿੰਗ ਨਾਲ ਯਾਤਰੀ ਚਿੰਤਤ









