ਸਦਨ ‘ਚ ਕਾਂਗਰਸ ਨੇ ਮੂਸੇਵਾਲਾ ਕਤਲਕਾਂਡ ਦਾ ਚੁੱਕਿਆ ਮੁੱਦਾ ਜਿਸ ਨੂੰ ਲੈ ਕੇ ਵਿਧਾਨਸਭਾ ਚ ਜ਼ਬਰਦਸਤ ਘਮਸਾਣ ਛਿੜ ਗਿਆ ਹੈ, ਕਾਂਗਰਸ ਨੇ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ, ਸਦਨ ‘ਚ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇੱਕ ਬੱਚੇ ਦੇ ਮਾਂ ਬਾਪ ਆ ਕੇ ਧਰਨੇ ਤੇ ਬੈਠ ਗਏ ਤੇ ਕਹਿ ਰਹੇ ਕਿ ਸਾਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ।
ਅਮਨ ਅਰੋੜਾ ਨੇ ਕਿਹਾ ਮੂਸੇਵਾਲਾ ਸਾਡਾ ਭਰਾ ਸੀ ਅਸੀਂ ਵੀ ਉਸਦੇ ‘ਤੇ ਉਸਦੇ ਗਾਣਿਆਂ ਦੇ ਫੈਨ ਹਾਂ ਪਰ ਸਵਾਲ ਇਹ ਹੈ ਕਿ ਜਿਹੜੇ ਮੂਸੇਵਾਲਾ ਕੋਲ ਦੋ ਗੰਨਮੈਨ ਸੀ ਉਹ ਕਿਹੜਾ ਲੈ ਕੇ ਗਏ ਨੇ ਤੇ ਨਾਲ ਹੀ ਉਨ੍ਹਾਂ ਕੋਲ ਬੁਲੈਟ ਪਰੂਫ਼ ਗੱਡੀ ਵੀ ਸੀ ਉਹ ਵੀ ਨਹੀਂ ਲੈ ਕੇ ਗਏ। ਵਿਰੋਧੀਆਂ ਨੂੰ ਅਮਨ ਅਰੋੜਾ ਨੇ ਕਿਹਾ ਕਿ ਇਹ ਬਿਨ੍ਹਾਂ ਗੱਲ ਤੋਂ ਇਹ ਪੰਜਾਬ ਚ ਨਫ਼ਰਤ ਦੇ ਬੀਜ ਬੀਜ ਰਹੇ ਹਨ।