Local News

$3.9 ਬਿਲੀਅਨ ਦੀ ਲਾਗਤ ਨਾਲ ਹੋਏਗੀ ਆਕਲੈਂਡ ਏਅਰਪੋਰਟ ਦੀ ਰੀਡਵੈਲਪਮੈਂਟ

2019 ਵਿੱਚ ਇੱਕ ਪੁਰਾਣੇ ਫੈਸਲੇ ਤੋਂ ਬਾਅਦ, ਆਕਲੈਂਡ ਏਅਰਪੋਰਟ ਬੋਰਡ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਦੇ ਏਕੀਕਰਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਜਿਸ ਨਾਲ ਪ੍ਰੋਜੈਕਟ ਨੂੰ NZ $ 3.9 ਬਿਲੀਅਨ ਉਸਾਰੀ ਪ੍ਰੋਗਰਾਮ ਦੇ ਹਿੱਸੇ ਵਜੋਂ ਡਿਜ਼ਾਈਨ ਦੇ ਅੰਤਮ ਪੜਾਵਾਂ ਵਿੱਚ ਜਾਣ ਲਈ ਪ੍ਰਵਾਨਗੀ ਦਿੱਤੀ ਗਈ।

ਆਕਲੈਂਡ ਏਅਪੋਰਟ ਨੂੰ ਨਵੀਂ ਦਿੱਖ ਦੇਣ ਲਈ ਅਤੇ ਇਸਨੂੰ ਅੱਤ-ਆਧੁਨਿਕ ਬਨਾਉਣ ਲਈ $3.9 ਬਿਲੀਅਨ ਦਾ ਰੀਡਵੈਲਪਮੈਂਟ ਪ੍ਰੋਜੈਕਟ ਐਲਾਨਿਆ ਗਿਆ ਹੈ। ਯੋਜਨਾ ਤਹਿਤ ਡੋਮੇਸਟਿਕ ਤੇ ਇੰਟਰਨੈਸ਼ਨਲ ਟਰਮੀਨਲਾਂ ਨੂੰ ਸਾਂਝਾ ਕਰ ਦਿੱਤਾ ਜਾਏਗਾ।

ਡੋਮੈਸਟਿਕ ਟਰਮੀਨਲ ਜੋ ਕਿ 57 ਸਾਲ ਪੁਰਾਣਾ ਹੈ, ਉਸ ‘ਤੇ ਇਸ ਪ੍ਰੋਜੈਕਟ ਤਹਿਤ $2.2 ਬਿਲੀਅਨ ਖਰਚੇ ਜਾਣਗੇ, ਉਸ ਵਿੱਚ 12 ਡੋਮੇਸਟਿਕ ਏਅਰਕਰਾਫਟ ਗੇਟ ਹੋਣਗੇ। ਨਵਾਂ ਏਅਰਪੋਰਟ ਬਨਣ ਤੋਂ ਬਾਅਦ ਡੋਮੇਸਟਿਕ ਤੋਂ ਇੰਟਰਨੈਸ਼ਨਲ ਟਰਮੀਨਲ ਤੱਕ ਜਾਣ ਨੂੰ ਸਿਰਫ 5 ਮਿੰਟ ਦਾ ਸਮਾਂ ਲੱਗੇਗਾ। ਇਸ ਤੋਂ ਇਲਾਵਾ ਸ਼ਾਨਦਾਰ ਚੈਕਇਨ ਏਰੀਆ, ਵਧੇਰੇ ਰਿਟੈਲ ਸਟੋਰ, ਨਵੇਂ ਰੈਸਟ ਏਰੀਆ, ਸਮਾਰਟ ਬੈਗੇਜ ਸਿਸਟਮ ਵੀ ਇਸ ਰੀਡਵੈਲਪਮੈਂਟ ਪ੍ਰੋਜੈਕਟ ਦਾ ਹਿੱਸਾ ਹੋਏਗਾ।

ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਕਈ ਸਾਲਾਂ ਦਾ ਸਮਾਂ ਲੱਗੇਗਾ ਤੇ 2028 ਜਾਂ 2029 ਤੱਕ ਇਹ ਪ੍ਰੋਜੈਕਟ ਪੂਰਾ ਹੋਏਗਾ।

Video