ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਵੀ ਕਹਿ ਇਹ ਗੱਲ
ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੱਕ ਹੋਰ ਇੰਟਰਵਿਊ ਦੇਖਣ ਨੂੰ ਮਿਲਿਆ ਹੈ। ਜਿਸ ‘ਚ ਬਿਸ਼ਨੋਈ ਨੇ ਪਹਿਲੇ ਇੰਟਰਵਿਊ ਵਾਂਗ ਇਸ ‘ਚ ਵੀ ਕਈ ਵੱਡੇ ਖੁਲਾਸੇ ਕੀਤੇ ਹਨ ।ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਜਿਵੇਂ ਸ਼ਹਿਰ ‘ਚ ਕਿਸੇ ਦੀ ਸੁਨਿਆਰ ਤੇ ਕਿਸੇ ਦੀ ਲੁਹਾਰ ਦੀ ਦੁਕਾਨ ਹੁੰਦੀ ਹੈ ਇਸੇ ਤਰ੍ਹਾਂ ਅੰਮ੍ਰਿਤਪਾਲ ਆਪਣੀ ਦੁਕਾਨ ਚਲਾ ਰਿਹਾ ਅਤੇ ਅਸੀਂ ਆਪਣੀ ਅੰਮ੍ਰਿਤਪਾਲ ਕੋਲ ਕੋਈ ਮੁੱਦਾ ਨਹੀਂ ਸਗੋਂ ਬੇਵਜ੍ਹਾ ਰੌਲਾ ਪਾ ਰਿਹਾ। ਬਲਵੰਤ ਸਿੰਘ ਰਾਜੋਆਣਾ ਤੇ ਹਵਾਰਾ ਨਾਲ ਮੈਂ ਜੇਲ੍ਹ ‘ਚ ਰਿਹਾ। ਉਨ੍ਹਾਂ ਨੇ ਕਦੇ ਵੱਖਰੇ ਦੇਸ਼ ਦੀ ਮੰਗ ਨਹੀਂ ਕੀਤੀ।

ਰਾਵਣ ਤੋਂ ਵੀ ਵੱਡੀ ਹੈ ਸਲਮਾਨ ਖਾਨ ਦੀ ਹਉਮੈ
ਸਲਮਾਨ ਖਾਨ ਬਾਰੇ ਗੈਂਗਸਟਰ ਨੇ ਕਿਹਾ ਕਿ ਉਸ ਨੂੰ ਮੁਆਫੀ ਮੰਗਣੀ ਪਵੇਗੀ। ਉਸ ਨੂੰ ਬੀਕਾਨੇਰ ਵਿਚ ਸਾਡੇ ਮੰਦਰ ਵਿਚ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ। ਫਿਲਹਾਲ ਮੈਂ ਗੁੰਡਾ ਨਹੀਂ ਹਾਂ, ਪਰ ਸਲਮਾਨ ਖਾਨ ਨੂੰ ਮਾਰ ਕੇ ਗੁੰਡਾ ਬਣਾਂਗਾ। ਮੇਰੀ ਜ਼ਿੰਦਗੀ ਦਾ ਟੀਚਾ ਸਲਮਾਨ ਖਾਨ ਨੂੰ ਮਾਰਨਾ ਹੈ। ਜੇਕਰ ਸੁਰੱਖਿਆ ਹਟਾਈ ਗਈ ਤਾਂ ਮੈਂ ਸਲਮਾਨ ਖਾਨ ਨੂੰ ਮਾਰ ਦੇਵਾਂਗਾ।
ਬਿਸ਼ਨੋਈ ਨੇ ਉਹ 4-5 ਸਾਲਾਂ ਤੋਂ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਸੀ। ਜੇਕਰ ਉਹ (ਸਲਮਾਨ ਖਾਨ) ਮਾਫੀ ਮੰਗਦੇ ਹਨ ਤਾਂ ਮਾਮਲਾ ਖਤਮ ਹੋ ਜਾਵੇਗਾ। ਸਲਮਾਨ ਹੰਕਾਰੀ ਹੈ, ਮੂਸੇਵਾਲਾ ਵੀ ਅਜਿਹਾ ਹੀ ਸੀ। ਸਲਮਾਨ ਖਾਨ ਦੀ ਹਉਮੈ ਰਾਵਣ ਤੋਂ ਵੀ ਵੱਡੀ ਹੈ। ਉਨ੍ਹਾਂ ਨੇ ਮੁੰਬਈ ਪੁਲਸ ਦੇ ਜ਼ਰੀਏ ਸਲਮਾਨ ਖਾਨ ਨੂੰ ਆਪਣਾ ਸੰਦੇਸ਼ ਪਹੁੰਚਾਇਆ ਸੀ। ਕਈ ਗਾਇਕਾਂ ਨਾਲ ਜੁੜੇ ਹੋਣ ‘ਤੇ ਬਿਸ਼ਨੋਈ ਨੇ ਕਿਹਾ ਕਿ ਮੈਂ ਕਾਲਜ ਦੌਰਾਨ ਮਨਕੀਰਤ ਔਲਖ ਨੂੰ ਇਕ-ਦੋ ਵਾਰ ਹੀ ਮਿਲਿਆ ਸੀ।
“ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀ ਖਬਰ ਗਲਤ”
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਅੰਮ੍ਰਿਤਪਾਲ ਕੋਲ ਕੋਈ ਮੁੱਦਾ ਨਹੀਂ ਹੈ। ਉਸ ਦੀ ਆਪਣੀ ਦੁਕਾਨ ਹੈ, ਸਾਡੀ ਹੈ। ਮੂਸੇਵਾਲਾ ਦੇ ਕਤਲ ‘ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਗੋਲਡੀ ਨੇ ਜੋ ਵੀ ਕੀਤਾ ਹੈ, ਉਹ ਕੀਤਾ ਹੈ। ਗੋਲਡੀ ਬਰਾੜ ਦੇ ਅਮਰੀਕਾ ਵਿੱਚ ਫੜੇ ਜਾਣ ਦੀ ਗੱਲ ਸਹੀ ਨਹੀਂ ਹੈ। ਗੋਲਡੀ ਨੇ ਮੈਨੂੰ ਦੱਸਿਆ ਕਿ ਉਸ ਨੂੰ ਕਿਸੇ ਨੇ ਨਹੀਂ ਫੜਿਆ। ਮੈਨੂੰ ਨਹੀਂ ਪਤਾ ਕਿ ਗੋਲਡੀ ਹੁਣ ਕਿੱਥੇ ਹੈ। ਮੂਸੇਵਾਲਾ ਗੈਂਗਸਟਰਾਂ ਨਾਲ ਘੁੰਮਦਾ ਸੀ, ਸਾਡੇ ਵਿਰੋਧੀ ਗੈਂਗਸ ਦੀ ਰੱਖਿਆ ਕਰਦਾ ਸੀ।
ਤਾਜ਼ਾ ਇੰਟਰਵਿਊ ‘ਚ ਬਿਸ਼ਨੋਈ ਨੇ ਕਿਹਾ ਕਿ ਅਸੀਂ ਮੂਸੇਵਾਲਾ ਦੇ ਪਿਤਾ ਨੂੰ ਕੋਈ ਧਮਕੀ ਨਹੀਂ ਦਿੱਤੀ ਹੈ। ਜੋ ਵੀ ਚਿੱਠੀ ਲਿਖੀ ਹੈ, ਸਾਡੇ ਕਿਸੇ ਮੁੰਡੇ ਨੇ ਨਹੀਂ ਲਿਖੀ।
ਭਗਵਾਨਪੁਰੀਆ ਗੈਂਗ ਨਾਲ ਰੰਜਿਸ਼ ‘ਤੇ ਜੱਗੂ ਨੇ ਕੀ ਕਿਹਾ?
ਜੇਲ ‘ਚ ਬੰਦ ਗੈਂਗ ਵਾਰ ਅਤੇ ਜੱਗੂ ਭਗਵਾਨਪੁਰੀਆ ਗੈਂਗ ਵਿਚਾਲੇ ਹੋਈ ਤਕਰਾਰ ‘ਤੇ ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਨੇ ਸਾਡੇ ਇਕ ਲੜਕੇ ਦੀ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਵੀ ਅਸੀਂ ਧੀਰਜ ਰੱਖਿਆ ਅਤੇ ਕੁਝ ਨਹੀਂ ਕੀਤਾ ਪਰ ਉਸ ਦੇ ਗਰੋਹ ਦੇ ਲੜਕਿਆਂ ਨੇ ਫਿਰ ਸਾਡੇ ਲੜਕੇ ਦੀ ਕੁੱਟਮਾਰ ਕੀਤੀ, ਉਹ ਆਪ ਹੀ ਲੜਨ ਆਇਆ ਸੀ। ਮੂਸੇਵਾਲਾ ਦੇ ਕਤਲ ਸਮੇਂ ਅਸੀਂ ਜੱਗੂ ਦੇ ਟਿਕਾਣੇ ‘ਤੇ ਆਪਣੇ ਬੰਦੇ ਠਹਿਰਾਏ। ਜੱਗੂ ਪੰਜਾਬ ਪੁਲਿਸ ਨੂੰ ਮਿਲਿਆ ਸੀ। ਅਟਾਰੀ ਮੁਕਾਬਲੇ ਤੋਂ ਬਾਅਦ ਜੱਗੂ ਨਾਲ ਰਿਸ਼ਤੇ ਵਿਗੜ ਗਏ। ਨਸ਼ੇ ਦੇ ਕਾਰੋਬਾਰ ਬਾਰੇ ਵੀ ਅਸੀਂ ਜੱਗੂ ਨਾਲ ਸਹਿਮਤ ਨਹੀਂ ਹਾਂ। ਅਸੀਂ ਨਸ਼ਿਆਂ ਦੇ ਖਿਲਾਫ ਹਾਂ।