India News

39 ਦਿਨਾਂ ਦੀ ਬੱਚੀ ਅਬਾਬਤ ਕੌਰ ਦੇ ਗਈ ਕਈਆਂ ਨੂੰ ਜ਼ਿੰਦਗੀ! ਪੀਐਮ ਮੋਦੀ ਨੇ ਸੁਖਬੀਰ ਸੰਧੂ ਤੇ ਉਨ੍ਹਾਂ ਦੀ ਪਤਨੀ ਨੂੰ ਕੀਤਾ ਫੋਨ

ਅੰਮ੍ਰਿਤਸਰ ਵਾਸੀ ਸੁਖਬੀਰ ਸਿੰਘ ਸੰਧੂ ਤੇ ਉਨ੍ਹਾਂ ਦੀ ਪਤਨੀ ਸੁਖਪ੍ਰੀਤ ਕੌਰ ਦੀ ਸੋਸ਼ਲ ਮੀਡੀਆ ਉਪਰ ਖੂਬ ਚਰਚਾ ਹੋ ਰਹੀ ਹੈ।

ਉਨ੍ਹਾਂ ਨੇ ਆਪਣੀ 39 ਦਿਨਾਂ ਦੀ ਬੱਚੀ ਅਬਾਬਤ ਕੌਰ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਉੱਪਰ ਗੱਲ ਕੀਤੀ ਹੈ।

ਪੀਐਮ ਮੋਦੀ ਨੇ ਉਨ੍ਹਾਂ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤਸਰ ਵਾਸੀ ਸੁਖਬੀਰ ਸਿੰਘ ਸੰਧੂ ਤੇ ਉਨ੍ਹਾਂ ਦੀ ਪਤਨੀ ਸੁਖਪ੍ਰੀਤ ਕੌਰ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ।

‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ 39 ਦਿਨਾਂ ਦੀ ਬੱਚੀ ਅਬਾਬਤ ਕੌਰ ਦੇ ਅੰਗ ਦਾਨ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਵੱਲੋਂ ਐਤਵਾਰ ਨੂੰ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਬੱਚੀ ਦੇ ਅੰਗ ਦਾਨ ਕਰਨ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ। 


ਦਰਅਸਲ ਅਬਾਬਤ ਨੂੰ ਭਾਰਤ ਦੀ ਸਭ ਤੋਂ ਛੋਟੀ ਦਾਨੀ ਦੱਸਿਆ ਗਿਆ ਹੈ।

ਬੱਚੀ ਦੇ ਪਿਤਾ ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸਿਰਫ 39 ਦਿਨਾਂ ਦੀ ਸੀ ਤੇ ਉਸ ਦਾ ਦੇਹਾਂਤ ਹੋ ਗਿਆ ਸੀ। ਇਸ ਮੌਕੇ ਪਰਿਵਾਰ ਵੱਲੋਂ ਬੱਚੀ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ।

ਪਰਿਵਾਰ ਨੇ ਬੱਚੀ ਦੇ ਗੁਰਦੇ ਦਾਨ ਕਰ ਦਿੱਤੇ, ਜਿਸ ਨਾਲ ਹੋਰਨਾਂ ਨੂੰ ਜੀਵਨ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਆਖਿਆ ਕਿ ਪਰਿਵਾਰ ਦਾ ਇਹ ਫ਼ਸਲਾ ਅੰਗ ਦਾਨ ਕਰਨ ਵਾਲਿਆਂ ਲਈ ਮਿਸਾਲ ਬਣੇਗਾ।

Video