Local News

ਮਹਿੰਗੀਆਂ ਵਿਆਜ ਦਰਾਂ ਕਾਰਨ ਘਰਾਂ ਦੇ ਮਾਲਕਾਂ ‘ਤੇ ਕਿਸ਼ਤਾਂ ਦਾ ਸਲਾਨਾ $9000 ਦਾ ਵਾਧੂ ਬੋਝ ਪੈਣਾ ਸੰਭਾਵਿਤ

ਕੋਰਲੋਜਿਕ ਦੀ ਤਾਜਾ ਜਾਰੀ ਰਿਪੋਰਟ ਅਨੁਸਾਰ ਆਉਂਦੇ ਸਮੇਂ ਵਿੱਚ ਨਿਊਜੀਲੈਂਡ ਦੇ 60% ਘਰਾਂ ਦੇ ਮਾਲਕਾਂ ਨੂੰ ਆਪਣੇ ਘਰਾਂ ਨੂੰ ਦੁਬਾਰਾ ਤੋਂ ਘਰ ਰੀਫਾਇਨਾਂਸ ਕਰਵਾਉਣ ਦੀ ਜਰੂਰਤ ਮਹਿਸੂਸ ਹੋਏਗੀ, ਰੀਫਾਇਨਾਂਸ ਕਰਵਾਉਣ ਦੀ ਲੋੜ ਬਦਲਦੇ ਆਰਥਿਕ ਹਲਾਤਾਂ ਕਾਰਨ ਸੰਭਾਵਿਤ ਹੈ

ਤੇ ਕੋਰਲੋਜਿਕ ਅਨੁਸਾਰ ਜਿਨ੍ਹਾਂ ਘਰਾਂ ਦੇ ਮਾਲਕਾਂ ਨੇ 4% ਫਿਕਸਡ ਰੇਟ ‘ਤੇ ਮੋਰਗੇਜ ਲਏ ਹਨ, ਉਨ੍ਹਾਂ ਨੂੰ ਮੌਜੂਦਾ 6.5% ‘ਤੇ ਮੋਰਗੇਜ ਕਰਵਾਉਣਾ ਪਏਗਾ, ਜਿਸ ਕਾਰਨ ਸਲਾਨਾ $9,275 ਦਾ ਵਾਧੂ ਦਾ ਬੋਝ ਪਏਗਾ (ਇਹ ਮੋਰਗੇਜ $500,000 ਦੇ 30 ਸਾਲਾਂ ਦੇ ਸਮੇਂ ਵਾਸਤੇ ਹੈ), ਜਿਨ੍ਹਾਂ ਘਰਾਂ ਦੇ ਮਾਲਕਾਂ ਨੇ 2% ਜਾਂ 2.5% ਦੀ ਦਰ ‘ਤੇ ਮੋਰਗੇਜ ਕਰਵਾਏ ਹਨ, ਉਨ੍ਹਾਂ ਲਈ ਇਹ ਬੋਝ ਹੋਰ ਵੀ ਜਿਆਦਾ ਹੋਏਗਾ।

Video