ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੇ ਘਰ ਇਕ ਹੋਰ ਛੋਟਾ ਮਹਿਮਾਨ ਆਇਆ ਹੈ। ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚੈਨ ਨੇ ਇਕ ਖੂਬਸੂਰਤ ਬੇਟੀ ਨੂੰ ਜਨਮ ਦਿੱਤਾ ਹੈ। ਜ਼ੁਕਰਬਰਗ ਨੇ ਫੇਸਬੁੱਕ ‘ਤੇ ਇਹ ਜਾਣਕਾਰੀ ਦਿੱਤੀ ਹੈ।
ਤਸਵੀਰ ਪੋਸਟ ਕਰਦੇ ਹੋਏ ਮਾਰਕ ਨੇ ਲਿਖਿਆ, ਓਰੀਲੀਆ ਚੋਨ ਜ਼ੁਕਰਬਰਗ, ਦੁਨੀਆ ‘ਚ ਤੁਹਾਡਾ ਸੁਆਗਤ ਹੈ। ਤੁਸੀਂ ਸੱਚਮੁੱਚ ਰੱਬ ਦੀ ਇੱਕ ਛੋਟੀ ਜਿਹੀ ਅਸੀਸ ਹੋ। ਮਾਰਕ ਜ਼ੁਕਰਬਰਗ ਅਤੇ ਪ੍ਰਿਸਿਲਾ ਦਾ ਇਹ ਤੀਜਾ ਬੱਚਾ ਹੈ।
ਮਾਰਕ ਜ਼ੁਕਰਬਰਗ ਨੇ ਸਤੰਬਰ 2022 ‘ਚ ਪਹਿਲੀ ਵਾਰ ਸੋਸ਼ਲ ਮੀਡੀਆ ‘ਤੇ ਆਪਣੀ ਪਤਨੀ ਦੇ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਦੱਸਿਆ ਕਿ ਉਹ ਤੀਜੀ ਵਾਰ ਪਿਤਾ ਬਣਨ ਜਾ ਰਹੇ ਹਨ। ਮੇਟਾ ਦੇ ਸੀਈਓ ਨੇ ਪਤਨੀ ਪ੍ਰਿਸਿਲਾ ਦੀ ਫੋਟੋ ਸ਼ੇਅਰ ਕਰਦੇ ਹੋਏ ਇਸ ਖਬਰ ਬਾਰੇ ਦੱਸਿਆ ਸੀ।