ਸਾਈਕਲੋਨ ਗੈਬਰੀਆਲ ਤੇ ਉਸਤੋਂ ਕੁਝ ਦਿਨ ਪਹਿਲਾਂ ਖਰਾਬ ਮੌਸਮ ਕਾਰਨ ਪ੍ਰਭਾਵਿਤ ਨਿਊਜੀਲੈਂਡ ਵਾਸੀ, ਜਿਨ੍ਹਾਂ ਦੀਆਂ ਉਡਾਣਾ ਏਅਰ ਨਿਊਜੀਲੈਂਡ ਵਲੋਂ ਇਨ੍ਹਾਂ ਮੌਸਮੀ ਘਟਨਾਵਾਂ ਕਾਰਨ ਰੱਦ ਕੀਤੀਆਂ ਗਈਆਂ ਸਨ, ਅਜੇ ਵੀ ਏਅਰਲਾਈਨ ਵਲੋਂ ਰੀਫੰਡ ਦੀ ਉਡੀਕ ਕਰ ਰਹੇ ਹਨ। ਏਅਰ ਨਿਊਜੀਲੈਂਡ ਅਨੁਸਾਰ ਆਮ ਹਲਾਤਾਂ ਦੇ ਮੁਕਾਬਲੇ ਇਹ 10 ਗੁਣਾ ਜਿਆਦਾ ਕਲੇਮ ਹਨ ਤੇ ਉਨ੍ਹਾਂ ਵਲੋਂ ਰੀਫੰਡ ਕਲੀਅਰ ਕਰਨ ਲਈ ਸਟਾਫ ਦੀ ਗਿਣਤੀ ਵੀ ਦੁੱਗਣੀ ਕਰ ਦਿੱਤੀ ਗਈ ਹੈ, ਪਰ ਅਜੇ ਵੀ ਦਿੱਕਤਾਂ ਬਰਕਰਾਰ ਹਨ।
ਏਅਰਲਾਈਨ ਦੀ ਚੀਫ ਕਸਟਮਰ ਤੇ ਸੇਲਜ਼ ਅਫਸਰ ਲੀਐਨ ਗੇਰਾਟੀ ਨੇ ਦੱਸਿਆ ਕਿ ਏਅਰਲਾਈਨ ਦੀ ਬੀਤੇ ਸਮੇਂ ਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਰੀਫੰਡ ਲਈ ਲੱਗ ਰਿਹਾ ਇਹ ਸਮਾਂ ਬਿਲਕੁਲ ਵੀ ਕਬੁਲਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਹਲਾਤਾਂ ਵਿੱਚ ਗ੍ਰਾਹਕਾਂ ਨੂੰ ਜਿਆਦਾ ਤੋਂ ਜਿਆਦਾ 10 ਦਿਨਾਂ ਵਿੱਚ ਰੀਫੰਡ ਮਿਲ ਜਾਂਦਾ ਹੈ।