Global News

“ਪੰਜਾਬੀ ਸਿਨੇਮਾ ਦਿਵਸ” ‘ਚ ਸ਼ਾਮਲ ਹੋਏ ਪਾਲੀਵੁੱਡ ਸਿਤਾਰੇ, ਐਮੀ ਵਿਰਕ ਨੇ ‘ਚੰਨ ਸਿਤਾਰੇ’ ਗੀਤ ਗਾ ਖਿੱਚਿਆ ਧਿਆਨ

ਪੰਜਾਬੀ ਸਿਨੇਮਾ ਜਗਤ ਵਿੱਚ ਇੱਕ ਤੋਂ ਵੱਧ ਇੱਕ ਹੁਨਰਮੰਦ ਅਦਾਕਾਰ ਮੌਜੂਦ ਹੈ। ਜਿਨ੍ਹਾਂ ਨੇ ਨਾ ਸਿਰਫ ਆਪਣੀ ਅਦਾਕਾਰੀ ਸਗੋਂ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਵਾਹ-ਵਾਹ ਖੱਟੀ ਹੈ। ਦੱਸ ਦੇਈਏ ਕਿ ਅੱਜ ਪੰਜਾਬੀ ਸਿਨੇਮਾ ਜਗਤ ਦੀ ਦੁਨੀਆਂ ਭਰ ਵੱਖਰੀ ਪਛਾਣ ਹੈ। ਇਸ ਇੰਡਸਟਰੀ ਦਾ ਜਿੰਨੇ ਵੀ ਲੋਕ ਹਿੱਸਾ ਹਨ, ਉਨ੍ਹਾਂ ਨੇ ਆਪਣੇ ਦਮ ਉੱਪਰ ਪੰਜਾਬੀ ਸਿਨੇਮਾ ਦਾ ਨਾਂ ਦੁਨੀਆ ਭਰ ਵਿੱਚ ਚਮਕਾਇਆ ਹੈ। ਦੱਸ ਦੇਈਏ ਕਿ ਬੀਤੇ ਦਿਨ ਪੰਜਾਬੀ ਸਿਤਾਰਿਆਂ ਨੇ ਪੰਜਾਬੀ ਸਿਨੇਮਾ ਦਿਵਸ ਮਨਾਇਆ। ਇਸ ਖਾਸ ਮੌਕੇ ਇੰਡਸਟਰੀ ਦੇ ਕਈ ਸਿਤਾਰੇ ਇਸਦਾ ਹਿੱਸਾ ਬਣੇ।

ਦੱਸ ਦੇਈਏ ਕਿ ਇਸ ਦੀਆਂ ਤਸਵੀਰਾਂ ਅਤੇ ਵੀਡੀਓ ਪੰਜਾਬੀ ਸਿਤਾਰਿਆਂ ਦੇ ਫੈਨ ਪੇਜ਼ ਤੋਂ ਵਾਈਰਲ ਹੋ ਰਹੀਆਂ ਹਨ। ਇਸ ਪੰਜਾਬੀ ਸਿਨੇਮਾ ਦਿਵਸ ਵਿੱਚ ਕਰਮਜੀਤ ਅਨਮੋਲ, ਐਮੀ ਵਿਰਕ, ਅਮਰ ਨੂਰੀ ਅਤੇ ਗੱਗੂ ਗਿੱਲ ਵਰਗੇ ਸਿਤਾਰੇ ਨਜ਼ਰ ਆਏ।

https://www.instagram.com/p/CqZjA5LI9cL/?utm_source=ig_web_copy_link

ਐਮੀ ਵਿਰਕ ਦੀ ਗੱਲ ਕਰਿਏ ਤਾਂ ਉਨ੍ਹਾਂ ਨੇ ਆਪਣੇ ਵੱਖਰੇ ਅਤੇ ਸਟਾਈਲਿਸ਼ ਲੁੱਕ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹ ਲਿਆ। ਚਿੱਟਾ ਕੁੜਤਾ ਪੰਜ਼ਾਮਾ ਅਤੇ ਨੀਲੀ ਪੱਗ ਨੇ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਸਵਾਰ ਦਿੱਤਾ। ਇਸ ਮੌਕੇ ਇੰਡਸਟਰੀ ਦੀਆਂ ਹੋਰ ਵੀ ਮਸ਼ਹੂਰ ਹਸਤੀਆਂ ਦਿਖਾਈ ਦਿੱਤੀਆਂ।

https://www.instagram.com/reel/CqXwVkwjc5k/?utm_source=ig_web_copy_link

ਵਰਕਫਰੰਟ ਦੀ ਗੱਲ ਕਰਿਏ ਤਾਂ ਐਮੀ ਵਿਰਕ ਬਹੁਤ ਜਲਦ ਫਿਲਮ ਮੌੜ ਵਿੱਚ ਦਿਖਾਈ ਦੇਣਗੇ। ਇਸ ਫਿਲਮ ਵਿੱਚ ਉਨ੍ਹਾਂ ਨਾਲ ਅਦਾਕਾਰ ਬੀਨੂੰ ਢਿੱਲੋਂ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਦੱਸ ਦੇਈਏ ਕਿ ਐਮੀ ਵਿਰਕ ਅਤੇ ਬੀਨੂੰ ਢਿੱਲੋਂ ਸਟਾਰਰ ਫਿਲਮ 16 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Video