ਭਾਰਤ ਸਰਕਾਰ ਵੱਲੋਂ 19 ਸਾਲਾ ਪਾਕਿਸਤਾਨੀ ਕੈਦੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪੜ੍ਹਾਈ ਲਿਖਾਈ ਤੋਂ ਡਰਦਾ ਇਹ ਨੌਜਵਾਨ ਗ਼ਲਤੀ ਨਾਲ ਸਰਹੱਦ ਪਾਰ ਕਰਕੇ ਭਾਰਤ ਵਿੱਚ ਦਾਖਲ ਹੋ ਗਿਆ ਸੀ।
ਨੌਜਵਾਨ ਆਪਣੀ ਸਜ਼ਾ ਪੂਰੀ ਕਰਕੇ ਜਾ ਰਿਹਾ ਹੈ। ਇਸ ਨੌਜਵਾਨ ਦਾ ਨਾਮ ਜੁਲਕਰ ਨੈਣ ਹੈ।
ਜੁਲਕਾਰ ਨੈਣ ਦਾ ਕਹਿਣਾ ਹੈ ਕਿ ਕੋਰਟ ਵੱਲੋਂ ਸਜ਼ਾ ਸੱਤ ਮਹੀਨੇ ਦੀ ਹੋਈ ਸੀ ਪਰ 15 ਮਹੀਨੇ ਦੀ ਸਜਾ ਕੱਟ ਕੇ ਅੱਜ ਰਿਹਾਅ ਹੋਇਆ ਹੈ। ਉਸ ਨੇ ਕਿਹਾ ਕਿ ਦਸਵੀਂ ਜਮਾਤ ਵਿਚ ਪੜ੍ਹਦਾ ਸੀ।
ਜੂਲਕਰ ਨੈਣ ਨੇ ਦੱਸਿਆ ਕਿ ਉਹ ਚਾਰ ਭੈਣ ਭਰਾ ਹਨ ਅਤੇ ਘਰ ਵਿਚ ਉਹ ਸਭ ਤੋਂ ਵੱਡਾ ਹੈ।
ਉਸ ਨੇ ਦੱਸਿਆ ਕਿ ਉਸ ਦੇ ਪਿਤਾ ਜਦਰ ਇਕਬਾਲੀ ਪੇਸ਼ੇ ਤੋਂ ਡਾਕਟਰ ਹਨ।