ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿਚਕਾਰ ਸਰੀਰਕ ਤੌਰ ‘ਤੇ ਨਹੀਂ ਹੈ ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਫੈਨਜ਼ ਦੇ ਸਮਰੱਥਕਾਂ ਦੇ ਦਿਲਾਂ ‘ਚ ਸਦਾ ਜਿਊਂਦਾ ਰਹੇਗਾ। ਸਿੱਧੂ ਦੇ ‘ਮੇਰਾ ਨਾਂ’ ਗੀਤ ਨੇ ਵੀ ਰਿਕਾਰਡ ਤੋੜ ਦਿੱਤੇ ਹਨ।ਕੁਝ ਹੀ ਮਿੰਟਾਂ ‘ਚ ਮਿਲੀਅਨ ਵਿਊਜ਼ ਨੂੰ ਪਾਰ ਕਰ ਗਿਆ ਇਹ ਗੀਤ।
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਤੀਜਾ ਗੀਤ ਰਿਲੀਜ਼ ਹੋਇਆ ਹੈ। ਇਸ ਤੋਂ ਪਹਿਲਾਂ ਐਸਵਾਈਐਲ ਗੀਤ ਨੂੰ ਲੋਕਾਂ ਤੋਂ ਭਰਵਾਂ ਹੁੰਗਾਰਾ ਮਿਲਿਆ ਸੀ। ਹਾਲਾਂਕਿ ਇਸ ਗੀਤ ਉਤੇ ਵਿਵਾਦ ਵੀ ਖੜ੍ਹਾ ਹੋ ਗਿਆ ਸੀ ਤੇ ਸਰਕਾਰ ਨੇ ਇਸ ਨੂੰ ਬੈਨ ਵੀ ਕਰ ਦਿੱਤਾ ਸੀ।
ਇਸ ਤੋਂ ਬਾਅਦ 8 ਨਵੰਬਰ ਨੂੰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੂਰਵ ਉਤੇ ਸਿੱਧੂ ਮੂਸੇਵਾਲਾ ਦਾ ਦੂਸਰਾ ਗੀਤ ’ਵਾਰ’ ਵੀ ਲਾਂਚ ਹੋਇਆ। ਮਰਹੂਮ ਪੰਜਾਬੀ ਗਾਇਕ ਨੇ ਇਹ ਗੀਤ ਪੰਜਾਬ ਦੇ ਮਹਾਨ ਯੋਧੇ ਹਰੀ ਸਿੰਘ ਨਲੂਆ ਉਤੇ ਗਾਇਆ ਗਿਆ ਸੀ।