ਕੀ ਤੁਸੀਂ ਟਵਿੱਟਰ ‘ਤੇ ਲੀਗੇਸੀ ਬਲੂ ਟਿੱਕ ਧਾਰਕ ਹਨ? ਇਸ ਲਈ, ਤੁਸੀਂ ਜਲਦ ਹੀ ਆਪਣਾ ਵੈਰੀਫਿਕੇਸ਼ਨ ਬੈਜ ਗੁਆ ਸਕਦੇ ਹੋ। ਟਵਿੱਟਰ ਵੈਰੀਫਾਈਡ ਅਕਾਊਂਟ ਨੇ ਟਵਿੱਟਰ ‘ਤੇ ਸਾਰਿਆਂ ਨੂੰ ਅਨਫਾਲੋ ਕਰ ਦਿੱਤਾ ਹੈ। ਇਹ ਦਰਸਾਉਂਦਾ ਹੈ ਕਿ ਤੁਹਾਡੇ ਮੁਫਤ ਬਲੂ ਟਿੱਕ ਬਹੁਤ ਜਲਦ ਗਾਇਬ ਹੋ ਸਕਦੇ ਹਨ।
ਐਲਨ ਮਸਕ ਨੇ ਪਹਿਲਾਂ ਕਿਹਾ ਸੀ ਕਿ ਸਾਰੇ ਲੀਗੇਸੀ ਬਲੂ ਟਿੱਕ ਧਾਰਕ 1 ਅਪ੍ਰੈਲ ਨੂੰ ਆਪਣੇ ਵੈਰੀਫਿਕੇਸ਼ਨ ਬੈਜ ਗੁਆ ਦੇਣਗੇ, ਪਰ ਅਜਿਹਾ ਨਹੀਂ ਹੋਇਆ। ਅਜਿਹਾ ਲਗਦਾ ਹੈ ਕਿ ਮਸਕ ਤੇ ਉਨ੍ਹਾਂ ਦੀ ਟੀਮ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਅਤੇ ਬਹੁਤ ਜਲਦੀ ਸਾਰੇ ਮੁਫਤ ਬਲੂ ਟਿੱਕ ਹਟਾ ਦੇਵੇਗੀ।
4.2 ਮਿਲੀਅਨ ਅਕਾਊਂਟ ਨੂੰ ਕੀਤਾ ਅਨਫਾਲੋ
ਹੁਣ ਤਕ ਟਵਿੱਟਰ ਵੈਰੀਫਾਈਡ ਅਕਾਊਂਟ ਉਨ੍ਹਾਂ ਸਾਰਿਆਂ ਨੂੰ ਫਾਲੋ ਕਰਦਾ ਸੀ ਜੋ ਪਲੇਟਫਾਰਮ ‘ਤੇ ਵੈਰੀਫਾਈਡ ਹਨ।ਅਤੇ ਸ਼ੁਰੂ ਤੋਂ ਹੀ ਅਜਿਹਾ ਹੁੰਦਾ ਆਇਆ ਹੈ। ਪਰ ਅਚਾਨਕ ਸ਼ੁੱਕਰਵਾਰ ਸਵੇਰੇ, ਅਕਾਉਂਟ ਨੇ ਟਵਿੱਟਰ ‘ਤੇ ਹਰ ਕਿਸੇ ਨੂੰ ਅਨਫਾਲੋ ਕਰ ਦਿੱਤਾ, ਜਿਸ ਵਿਚ ਐਲਨ ਮਸਕ, ਕੰਪਨੀ ਦੇ ਨਵੇਂ ਟਵਿੱਟਰ ਬੌਸ, ਤੇ ਜੈਕ ਡੋਰਸੀ ਅਤੇ ਹੋਰ ਸਾਰੇ ਸ਼ਾਮਲ ਹਨ।
ਤੁਹਾਨੂੰ ਦੱਸ ਦਈਏ ਕਿ ਟਵਿਟਰ ਦਾ ‘ਟਵਿਟਰ ਵੈਰੀਫਾਈਡ’ ਅਕਾਊਂਟ ਲਗਪਗ 4.2 ਮਿਲੀਅਨ ਲੀਗੇਸੀ ਅਕਾਊਂਟ ਨੂੰ ਫਾਲੋ ਕਰਦਾ ਸੀ ਪਰ ਹੁਣ ਇਸ ਨੇ ਇਨ੍ਹਾਂ ਸਾਰਿਆਂ ਨੂੰ ਹਟਾ ਦਿੱਤਾ ਹੈ।
ਟਵਿੱਟਰ ਨੇ ਹਟਾਇਆ ਨਿਊਯਾਰਕ ਟਾਈਮਜ਼ ਦਾ ਬਲੂ ਟਿੱਕ
ਟਵਿੱਟਰ ਨੇ ਨਿਊਯਾਰਕ ਟਾਈਮਜ਼ ਸਮੇਤ ਕੁਝ ਪੁਰਾਣੇ ਖਾਤਿਆਂ ਤੋਂ ਬਲੂ ਟਿੱਕ ਹਟਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਜਲਦੀ ਹੀ ਮੁਫਤ ਬਲੂ ਟਿੱਕ ਵਾਲੇ ਯੂਜ਼ਰ ਆਪਣੇ ਨੀਲੇ ਚੈੱਕਮਾਰਕ ਗੁਆ ਦੇਣਗੇ। ਮਸਕ ਚਾਹੁੰਦੇ ਹਨ ਕਿ ਹਰ ਕੋਈ ਆਪਣੇ ਪ੍ਰੋਫਾਈਲ ਨਾਂ ਅੱਗੇ ਬਲੂ ਟਿਕ ਚਾਹੁੰਦਾ ਹੈ, ਉਹ ਟਵਿੱਟਰ ਬਲੂ ਸਬਸਕ੍ਰਿਪਸ਼ਨ ਖਰੀਦੇ।
ਭਾਰਤ ‘ਚ ਟਵਿਟਰ ਮੋਬਾਈਲ ਐਪ ਯੂਜ਼ਰਜ਼ ਤੋਂ 900 ਰੁਪਏ ਚਾਰਜ ਕਰ ਰਿਹਾ ਹੈ ਜਦਕਿ ਵੈੱਬ ਯੂਜ਼ਰਜ਼ ਨੂੰ ਲਗਪਗ 600 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ। ਹੁਣ, ਟਵਿੱਟਰ ਬਲੂ ਸਬਸਕ੍ਰਿਪਸ਼ਨ ਦੇ ਨਾਲ ਬਹੁਤ ਸਾਰੇ ਫੀਚਰ ਤੇ ਲਾਭ ਆਉਂਦੇ ਹਨ ਜੋ ਮੁਫਤ ਖਾਤੇ ਵਾਲੇ ਯੂਜ਼ਰਜ਼ ਨੂੰ ਨਹੀਂ ਮਿਲਣਗੇ। ਸਭ ਤੋਂ ਵੱਡੇ ਫੀਚਰ ਵਿਚ ਐਡਿਟ ਟਵੀਟ ਸ਼ਾਮਲ ਹੈ।