India News

Jalandhar by-election: ਇਸ ਵਾਰ ਬਸਪਾ ਨਹੀਂ ਬਲਕਿ ਅਕਾਲੀ ਦਲ ਲੜੇਗੀ ਚੋਣ: ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ, ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਵਾਰ ਦੀ ਜਲੰਧਰ ਜਿਮਨੀ ਚੋਣਾਂ ਬਸਪਾ ਨਹੀਂ ਬਲਕਿ ਅਕਾਲੀ ਦਲ ਲੜੇਗੀ। ਉਨ੍ਹਾਂ ਨੇ ਇਹ ਵੀ ਦਸਿਆ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ ਆਪਣਾ ਕਿਲ੍ਹਾ ਬਣਾ ਲਿਆ ਹੈ ਬਸ ਕੁਝ ਦਿਨਾਂ ਦੀ ਗੱਲ ਹੈ ਮੈਦਾਨ ਅਸੀ ਹੀ ਫਤਹਿ ਕਰਾਂਗੇ।

ਉੱਥੇ ਹੀ ਉਨ੍ਹਾਂ ਨੇ ਜਲੰਧਰ ਦੇ ਲੋਕਾ ਨੂੰ ਅਪੀਲ ਵੀ ਕੀਤੀ ਉਨ੍ਹਾਂ ਨੇ ਕਿਹਾ ਕਿ ਆਪ ਨੂੰ ਤੁਸੀ ਮੌਕਾ ਦਿੱਤਾ ਸੀ ਤੇ ਹੁਣ ਪਛਤਾਅ ਰਹੇ ਨੇ ਲੋਕ ਹੁਣ ਇਕ ਵਾਰੀ ਸਾਨੂੰ ਵੀ ਮੌਕਾ ਦੇ ਕੇ ਦੇਖੋ ਕਿਉੰਕਿ ਸਿਰਫ ਇਕ ਅਕਾਲੀ ਦਲ ਹੀ ਹੈ ਹੋ ਕਿਸਾਨਾਂ ਤੇ ਮਜ਼ਦੂਰਾਂ ਦੀ ਅਵਾਜ ਚਕਦਾ ਹੈ।

ਉਨ੍ਹਾਂ ਨੇ ਜਲੰਧਰ ਦੇ ਲੋਕਾ ਨੂੰ ਇਹ ਵੀ ਕਿਹਾ ਕਿ ਇੱਕ ਵਾਰ ਜਿਵੇਂ ਤੁਸੀ ਸੰਗਰੂਰ ਜਿਮਨੀ ਚੋਣਾਂ ‘ਚ ਆਪ ਨੂੰ ਬਾਹਰ ਦਾ ਰਾਹ ਦਿਖਾਇਆ ਸੀ ਤੇ ਹੁਣ ਇਸ ਵਾਰ ਵੀ ਇਨ੍ਹਾਂ ਬੇਈਮਾਨਾਂ ਦੀ ਸਰਕਾਰ ਨੂੰ ਇਨ੍ਹਾਂ ਦੀ ਸਹੀ ਥਾਂ ਦਿਖਾ ਦੇਵੋ। ਬਾਦਲ ਨੇ ਦੱਸਿਆ ਕਿ ਅਸੀਂ ਜਲਦ ਆਪਣਾ ਉਮੀਦਵਾਰ ਐਲਾਨ ਕਰਾਂਗੇ ਅਤੇ ਮੈਦਾਨ ਫਤਹਿ ਕਰਾਂਗੇ।

Video