India News International News

ਇੱਕੋ WhatsApp ਨੰਬਰ ਨੂੰ ਇਕੱਠੇ 2 ਫੋਨਾਂ ‘ਚ ਕਿਵੇਂ ਚਲਾਈਏ, ਜਾਣੋ ਨਵਾਂ ਤੇ ਸੁਰੱਖਿਅਤ ਤਰੀਕਾ

WhatsApp ਭਾਰਤ ਵਿਚ ਨੰਬਰ ਇਕ ਇੰਸਟੈਂਟ ਮੈਸੇਜਿੰਗ ਐਪ ਹੈ। ਇਸ ਐਪ ਦੀ ਪ੍ਰਸਿੱਧੀ ਇੰਨੀ ਹੈ ਕਿ ਲੋਕ ਮੈਸੇਜ ਤੇ ਵੀਡੀਓ ਕਾਲ ਲਈ ਵ੍ਹਟਸਐਪ ਦੀ ਵਰਤੋਂ ਕਰਦੇ ਹਨ। ਹਾਲਾਂਕਿ ਪ੍ਰਸਿੱਧ ਐਪ ਵਿਚ ਕਈ ਫੀਚਰਜ਼ ਦੀ ਕਮੀ ਹੈ, ਜਿਸ ਦੀ ਯੂਜ਼ਰਜ਼ ਸਾਲਾਂ ਤੋਂ ਮੰਗ ਕਰ ਰਹੇ ਸਨ। ਮੈਟਾ ਅਧੀਨ ਆਉਣ ਤੋਂ ਬਾਅਦ ਵ੍ਹਸਟਐਪ ‘ਚ ਕਈ ਵੱਡੇ ਬਦਲਾਅ ਹੋਏ ਹਨ। ਹੁਣ ਕੰਪਨੀ ਨੇ ਯੂਜ਼ਰਜ਼ ਨੂੰ ਦੋ ਮੋਬਾਈਲਾਂ ਵਿਚ ਇੱਕੋ ਵ੍ਹਟਸਐਪ ਅਕਾਉਂਟ ਦੀ ਵਰਤੋਂ ਕਰਨ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਹੈ।

ਪਹਿਲਾਂ WhatsApp ਨੇ ਕੰਪਿਊਟਰ ਅਤੇ ਮੋਬਾਈਲ ਨੂੰ ਲਿੰਕ ਕਰਨ ਦੀ ਇਜਾਜ਼ਤ ਦਿੱਤੀ ਸੀ, ਪਰ ਟੈਲੀਗ੍ਰਾਮ ਵਾਂਗ ਦੋ ਫ਼ੋਨਾਂ ਨੂੰ ਲਿੰਕ ਕਰਨਾ ਅਸੰਭਵ ਸੀ। ਹੁਣ ਤੁਸੀਂ ਆਪਣੇ ਫ਼ੋਨ ‘ਤੇ 4 ਡੈਸਕਟਾਪ ਨੂੰ ਇੱਕੋ WhatsApp ਅਕਾਊਂਟ ਨਾਲ ਕੁਨੈਕਟ ਕਰ ਸਕਦੇ ਹੋ। ਹੁਣ ਵ੍ਹਟਸਐਪ ਨੂੰ ਦੋ ਸਮਾਰਟਫੋਨਜ਼ ‘ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਪ੍ਰੋਸੈੱਸ…

ਵ੍ਹਟਸਐਪ ਅਕਾਊਂਟ ਨੂੰ ਦੂਜੇ ਫੋਨ ਨਾਲ ਕਿਵੇਂ ਕਰੀਏ ਲਿੰਕ

– ਤੁਹਾਡੇ ਦੋਵਾਂ ਸਮਾਰਟਫ਼ੋਨਜ਼ ‘ਚ WhatsApp ਦਾ ਨਵਾਂ ਤੇ ਲੇਟੈਸਟ ਵਰਜ਼ਨ ਹੋਣਾ ਚਾਹੀਦਾ ਹੈ।

  • ਹੁਣ ਦੂਜੀ ਡਿਵਾਈਸ ‘ਤੇ WhatsApp ਖੋਲ੍ਹੋ ਤੇ ‘Agree And Continue’ ‘ਤੇ ਟੈਪ ਕਰੋ।
  • ਫਿਰ ਉੱਪਰ ਸੱਜੇ ਪਾਸੇ ਤਿੰਨ ਡਾਟਸ ‘ਤੇ ਕਲਿੱਕ ਕਰੋ ਤੇ ਮੀਨੂ ਖੋਲ੍ਹੋ।
  • ਫਿਰ ‘Link a device’ ‘ਤੇ ਕਲਿੱਕ ਕਰੋ। ਹੁਣ ਇਕ QR ਕੋਡ ਦਿਖਾਈ ਦੇਵੇਗਾ।
  • – ਆਪਣੇ ਪ੍ਰਾਇਮਰੀ ਮੋਬਾਈਲ ‘ਤੇ ਜਾਓ। WhatsApp ਖੋਲ੍ਹੋ ਅਤੇ ਸੱਜੇ ਪਾਸੇ ਤਿੰਨ ਡਾਟਸ ‘ਤੇ ਕਲਿੱਕ ਕਰੋ।
  • – ਫਿਰ ਲਿੰਕਡ ਡਿਵਾਈਸਿਜ਼ ‘ਤੇ ਟੈਪ ਕਰੋ।
  • ਹੁਣ ਵ੍ਹਟਸਐਪ ਕੈਮਰਾ ਦੂਜੇ ਫੋਨ ‘ਤੇ QR ਕੋਡ ਨੂੰ ਖੋਲ੍ਹੇਗਾ ਅਤੇ ਸਕੈਨ ਕਰੇਗਾ।
  • – ਮੈਸੇਜ ਸਿੰਕ ਹੋਣੇ ਸ਼ੁਰੂ ਹੋ ਜਾਣਗੇ। ਹੁਣ ਤੁਸੀਂ ਦੂਜੇ ਫੋਨ ‘ਤੇ WhatsApp ਦੀ ਵਰਤੋਂ ਕਰ ਸਕੋਗੇ।

ਦੂਜੇ ਮੋਬਾਈਲ ‘ਤੇ WhatsApp ਅਕਾਊਂਟ ਬੰਦ ਕਿਵੇਂ ਕਰੀਏ

ਜੇਕਰ ਤੁਸੀਂ ਕਿਸੇ ਹੋਰ ਮੋਬਾਈਲ ਜਾਂ ਕੰਪਿਊਟਰ ‘ਤੇ WhatsApp ਨੂੰ ਬੰਦ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਸਟੈੱਪਸ ਨੂੰ ਫਾਲੋ ਕਰੋ।

  • ਆਪਣੇ ਪਹਿਲੇ ਸਮਾਰਟਫੋਨ ‘ਤੇ WhatsApp ਖੋਲ੍ਹੋ।
  • ਉੱਪਰ ਸੱਜੇ ਤੇ ਤਿੰਨ ਡਾਟਸ ‘ਤੇ ਟੈਪ ਕਰੋ।
  • ਫਿਰ ਲਿੰਕਡ ਡਿਵਾਈਸਿਜ਼ ‘ਤੇ ਟੈਪ ਕਰੋ।
  • ਹੁਣ ਦੂਜੇ ਫੋਨ ‘ਤੇ ਟੈਪ ਕਰੋ ਤੇ ਲੌਗ ਆਉਟ ਚੁਣੋ।
  • ਤੁਹਾਡੇ ਦੂਜੇ ਫੋਨ ‘ਤੇ WhatsApp ਬੰਦ ਹੋ ਜਾਵੇਗਾ।

Video