International News

ਟਵਿੱਟਰ ‘ਤੇ ਹੁਣ ਦਿਲ ਖੋਲ੍ਹ ਕੇ ਲਿਖੋ ਆਪਣੀ ਗੱਲ, 10 ਹਜ਼ਾਰ ਹੋਈ ਟੈਕਸਟ ਲਿਮਟ, ਇਨ੍ਹਾਂ ਨੂੰ ਮਿਲੇਗਾ ਫਾਇਦਾ

ਐਲਨ ਮਸਕ ਨੇ ਟਵਿਟਰ ਬਲੂ ਸਬਸਕ੍ਰਾਈਬਰ ਨੂੰ ਇਕ ਹੋਰ ਤੋਹਫਾ ਦਿੱਤਾ ਹੈ। ਹੁਣ ਯੂਜ਼ਰਜ਼ ਟਵਿਟਰ ‘ਤੇ 280 ਅੱਖਰਾਂ ਦੀ ਬਜਾਏ 10,000 ਅੱਖਰ ਲਿਖ ਸਕਦੇ ਹਨ।

ਪਹਿਲਾਂ ਟਵਿਟਰ ਬਲੂ ਯੂਜ਼ਰਜ਼ ਪਲੇਟਫਾਰਮ ‘ਤੇ 4,000 ਅੱਖਰ ਤਕ ਲਿਖ ਸਕਦੇ ਸਨ ਪਰ ਹੁਣ ਕੰਪਨੀ ਨੇ ਇਨ੍ਹਾਂ ਨੂੰ ਵਧਾ ਕੇ 10,000 ਕਰ ਦਿੱਤਾ ਹੈ। ਫਿਲਹਾਲ ਇਸ ਅਪਡੇਟ ਨੂੰ ਕੰਪਨੀ ਨੇ ਸਿਰਫ ਅਮਰੀਕਾ ‘ਚ ਮੌਜੂਦ ਯੂਜ਼ਰਜ਼ ਲਈ ਰੋਲਆਊਟ ਕੀਤਾ ਹੈ, ਜਿਸ ਨੂੰ ਹੌਲੀ-ਹੌਲੀ ਹੋਰ ਦੇਸ਼ਾਂ ‘ਚ ਵੀ ਸ਼ੁਰੂ ਕੀਤਾ ਜਾਵੇਗਾ।

ਟਵਿਟਰ ਬਲੂ ਯੂਜ਼ਰਜ਼ ਨਾ ਸਿਰਫ ਲੰਬੇ ਟਵੀਟ ਪੋਸਟ ਕਰ ਸਕਣਗੇ ਸਗੋਂ ਆਪਣੇ ਟਵੀਟਸ ਦੇ ਫੌਂਟ ਤੇ ਸਟਾਈਲ ਵੀ ਬਦਲ ਸਕਣਗੇ। ਯਾਨੀ ਤੁਸੀਂ ਟਵੀਟ ਨੂੰ ਬੋਲਡ ਤੇ ਇਟਾਲਿਕ ਫਾਰਮੈਟ ਵਿਚ ਪੋਸਟ ਕਰ ਸਕਦੇ ਹੋ। ਕੰਪਨੀ ਨੇ ਇਸ ਅਪਡੇਟ ਨੂੰ ਖਾਸ ਤੌਰ ‘ਤੇ ਉਨ੍ਹਾਂ ਕ੍ਰਿਏਟਰਜ਼ ਲਈ ਜਾਰੀ ਕੀਤਾ ਹੈ ਜੋ ਆਪਣੇ ਸਬਸਕ੍ਰਾਈਬਰਜ਼ ਲਈ ਲੰਬੀਆਂ ਤੇ ਦਿਲਚਸਪ ਪੋਸਟਾਂ ਲਿਖਦੇ ਹਨ।

ਇਸ ਦੇ ਨਾਲ ਹੀ ਕੰਪਨੀ ਨੇ ਟਵਿਟਰ ਬਲੂ ਯੂਜ਼ਰਜ਼ ਨੂੰ ਸਬਸਕ੍ਰਿਪਸ਼ਨ ਮਾਡਲ ਲਈ ਅਪਲਾਈ ਕਰਨ ਲਈ ਵੀ ਕਿਹਾ ਹੈ ਤਾਂ ਜੋ ਉਹ ਮੋਨੇਟਾਈਜ਼ੇਸ਼ਨ ਚਾਲੂ ਕਰ ਸਕਣ। ਯਾਨੀ, ਜੇਕਰ ਕ੍ਰੇਇਟਰ ਚਾਹੁੰਦਾ ਹੈ ਤਾਂ ਉਹ ਆਪਣੀ ਸਬਸਕ੍ਰਿਪਸ਼ਨ ਲਈ ਲੰਬੇ ਟਵੀਟਸ ਤੇ ਵੀਡੀਓਜ਼ ਨੂੰ ਐਕਸਕਲੂਸਿਵ ਰੱਖ ਸਕਦਾ ਹੈ ਤੇ ਸਿਰਫ ਉਹ ਲੋਕ ਜੋ ਸਬਸਕ੍ਰਾਈਬ ਕਰਨਗੇ, ਉਹੀ ਇਸ ਸਮੱਗਰੀ ਨੂੰ ਪਹਿਲਾਂ ਦੇਖ ਸਕਣਗੇ।

ਐਲਨ ਮਸਕ ਨੇ ਕਹੀ ਇਹ ਗੱਲ

ਟਵਿੱਟਰ ਦੇ ਸੀਈਓ ਐਲਨ ਮਸਕ ਨੇ ਟਵੀਟ ਕੀਤਾ ਕਿ ਉਹ ਆਪਣੇ ਗਾਹਕਾਂ ਲਈ ਹਰ ਹਫ਼ਤੇ ‘ਆਸਕ ਮੀ ਐਨੀਥਿੰਗ’ ਸੈਸ਼ਨ ਕਰਨਗੇ ਜਿੱਥੇ ਸਬਸਕ੍ਰਾਈਬਰ ਉਨ੍ਹਾਂ ਤੋਂ ਸਵਾਲ ਪੁੱਛ ਸਕਣਗੇ। ਇਹ ਸੈਸ਼ਨ ਸਿਰਫ ਉਨ੍ਹਾਂ ਦੇ ਸਬਸਕ੍ਰਾਈਬਰਜ਼ ਲਈ ਹੋਵੇਗਾ।

Video