ਰਿਲਾਇੰਸ ਜੀਓ ਨੇ ਸ਼ੁੱਕਰਵਾਰ ਨੂੰ ਸਰਹਿੰਦ ਤੇ ਰਾਜਪੁਰਾ ’ਚ ਆਪਣੀਆਂ 5ਜੀ ਸੇਵਾਵਾਂ ਸ਼ੁਰੂ ਕਰਦੇ ਹੋਏ ਐਲਾਨ ਕੀਤਾ ਹੈ ਕਿ ਜੀਓ ਪੂਰੇ 450 ਕਿਲੋਮੀਟਰ ਲੰਬੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਨੂੰ 5ਜੀ ਸੇਵਾਵਾਂ ਨਾਲ ਕਵਰ ਕਰਨ ਵਾਲਾ ਪਹਿਲਾ ਅਤੇ ਇੱਕੋ-ਇਕ ਆਪ੍ਰੇਟਰ ਬਣ ਗਿਆ ਹੈ।
ਦਿੱਲੀ-ਅੰਮ੍ਰਿਤਸਰ ਐੱਨਐੱਚ ਤੇ ਦਿੱਲੀ ਐੱਨਸੀਆਰ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਚੰਡੀਗੜ੍ਹ ਤੇ ਟ੍ਰਾਈਸਿਟੀ, ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਪਾਨੀਪਤ, ਸੋਨੀਪਤ ਆਦਿ ਸਮੇਤ ਪੰਜਾਬ ਤੇ ਹਰਿਆਣਾ ਦੇ ਸਾਰੇ ਸ਼ਹਿਰ ਹੁਣ ਜਿਓ ਦੀਆਂ 5ਜੀ ਸੇਵਾਵਾਂ ਨਾਲ ਜੁੜ ਗਏ ਹਨ।
ਇਸ ਐੱਨਐੱਚ ਤੇ ਯਾਤਰਾ ਕਰਨ ਵਾਲੇ ਜਿਓ ਗਾਹਕ ਹੁਣ ਸਾਰੇ ਰਸਤੇ ’ਚ 5ਜੀ ਕੁਨੈਕਟੀਵਿਟੀ ਦਾ ਆਨੰਦ ਲੈ ਸਕਣਗੇ।
ਜੀਓ ਯੂਜ਼ਰਾਂ ਨੂੰ ਮੁਫ਼ਤ ’ਚ 1 ਜੀਬੀਪੀਐੱਸ+ ਸਪੀਡ ਤੱਕ ਅਸੀਮਤ ਡਾਟੇ ਦਾ ਅਨੁਭਵ ਕਰਨ ਲਈ ਵੈਲਕਮ ਆਫਰ ਲਈ ਸੱਦਾ ਦਿੱਤਾ ਜਾ ਰਿਹਾ ਹੈ।
ਜੀਓ ਦਾ ਟਰੂ 5ਜੀ ਨੈੱਟਵਰਕ ਇਹਨਾਂ ਸਾਰਿਆਂ ਸ਼ਹਿਰਾਂ ਦੇ ਇੰਡਸਟਰੀਅਲ ਏਰੀਆ, ਹੋਰ ਸੈਲਾਨੀ ਆਕਰਸ਼ਣ, ਵਿੱਦਿਅਕ ਤੇ ਕੋਚਿੰਗ ਸੰਸਥਾਵਾਂ, ਮਾਲ ਤੇ ਬਾਜ਼ਾਰ, ਰਿਹਾਇਸ਼ੀ ਖੇਤਰ, ਹਸਪਤਾਲ, ਸਰਕਾਰੀ ਇਮਾਰਤਾਂ, ਹੋਟਲ ਤੇ ਰੈਸਟੋਰੈਂਟ, ਅੰਦਰੂਨੀ ਸੜਕਾਂ ਅਤੇ ਹਾਈਵੇ ਆਦਿ ਵਰਗੇ ਹੋਰ ਵਪਾਰਕ ਅਦਾਰਿਆਂ ਸਮੇਤ ਸਾਰੇ ਮਹੱਤਵਪੂਰਨ ਸਥਾਨਾਂ ਤੇ ਖੇਤਰਾਂ ਤੇ ਚੱਲੇਗਾ।
ਇਸ ਖੇਤਰ ਵਿੱਚ ਜੀਓ ਹੀ ਇਕਲੌਤਾ ਆਪ੍ਰੇਟਰ ਹੈ ਜਿਹੜਾ ਆਪਣੀ ਟਰੂ 5ਜੀ ਕਵਰੇਜ ਨੂੰ ਮਜ਼ਬੂਤ ਕਰਨ ਅਤੇ ਯੂਜ਼ਰਾਂ ਨੂੰ ਟੈਕਨਾਲੋਜੀ ਦੇ ਪਰਿਵਰਤਨਸ਼ੀਲ ਲਾਭ ਦੇਣ ਲਈ ਪੂਰੀ ਤੇਜ਼ੀ ਨਾਲ ਰੋਲਆਊਟ ਕਰ ਰਿਹਾ ਹੈ।