International News

ਹਰੇਕ ਭਾਰਤੀ ਨਾਗਰਿਕ ਸਿਰ 1.09 ਲੱਖ ਰੁਪਏ ਦਾ ਕਰਜ਼ਾ: ਕਾਂਗਰਸ

► 2014 ਦੇ ਮੁਕਾਬਲੇ ਅੰਕੜਾ ਢਾਈ 2014 ਤੱਕ ਭਾਰਤ ਸਰਕਾਰ ਸਿਰ ਗੁਣਾ ਵੱਧ ਹੋਣ ਦਾ ਦਾਅਵਾ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਹਰੇਕ ਭਾਰਤੀ ਨਾਗਰਿਕ ਸਿਰ ਇਸ ਵੇਲੇ 1.09 ਲੱਖ ਰੁਪਏ ਦਾ ਕਰਜ਼ਾ ਹੈ। ਪਿਛਲੇ ਨੌਂ ਸਾਲਾਂ ਵਿੱਚ ਕਰਜ਼ੇ ਦੀ ਇਹ ਪੰਡ 43,124 ਰੁਪਏ ਤੋਂ ਵਧ ਕੇ 1,09,373 ਹੋ ਗਈ ਹੈ। ਪਾਰਟੀ ਨੇ ਕਿਹਾ ਕਿ 2014 ਦੇ ਮੁਕਾਬਲੇ ਇਹ ਅੰਕੜਾ ਢਾਈ ਗੁਣਾ ਵੱਧ ਹੈ। ਕਾਂਗਰਸ ਦੇ ਤਰਜਮਾਨ ਗੌਰਭ ਵੱਲਭ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 31 ਮਾਰਚ 55.87 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ, ਜਿਸ ਦੇ 31 ਮਾਰਚ 2023 ਤੱਕ 155.31 ਲੱਖ ਕਰੋੜ ਰੁਪਏ ਨੂੰ ਪੁੱਜਣ ਦੇ ਆਸਾਰ ਹਨ। ਉਨ੍ਹਾਂ ਕਿਹਾ, “ਵਿੱਤੀ ਸਾਲ 2023 ਦੇ ਅਖੀਰ ਤੱਕ ਹਰੇਕ ਭਾਰਤੀ ਨਾਗਰਿਕ ਸਿਰ 1.09 ਲੱਖ ਰੁਪਏ ਦਾ ਕਰਜ਼ਾ ਹੋਵੇਗਾ, ਜੋ ਉਸ ਨੇ ਕਦੇ ਲਿਆ ਨਹੀਂ। 1947 ਤੋਂ 31 ਮਾਰਚ 2014 ਤੱਕ ਹਰੇਕ ਭਾਰਤੀ ਨਾਗਰਿਕ ਸਿਰ 43,124 ਰੁਪਏ ਦਾ ਕਰਜ਼ਾ ਸੀ, ਪਰ ਪਿਛਲੇ 9 ਸਾਲਾਂ ਵਿੱਚ 2.58 ਗੁਣਾ ਵਧਿਆ ਹੈ। ਅਸਲ ਅਰਥਾਂ ਵਿੱਚ ਪਿਛਲੇ 9 ਸਾਲਾਂ ਵਿੱਚ ਹਰ ਭਾਰਤੀ ਸਿਰ ਕਰਜ਼ੇ ਦੀ ਪੰਡ ‘ਚ 66,249 ਰੁਪਏ ਦਾ ਇਜ਼ਾਫ਼ਾ ਹੋਇਆ ਹੈ।” -ਪੀਟੀਆਈ

Video