ਜਲੰਧਰ ਦੇ ਲੰਬਾ ਪਿੰਡ ਚੌਕ ਨੇੜੇ ਰਬੜ ਅਤੇ ਪੀਵੀਸੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਹੈ। ਦੱਸ ਦੇਈਏ ਕਿ ਰਾਤ 11 ਵਜੇ ਫੈਕਟਰੀ ਨੂੰ ਅੱਗ ਲੱਗ ਗਈ ਹੈ। ਰਬੜ ਫੈਕਟਰੀ ਹੋਣ ਕਾਰਨ ਅੱਗ ਕਾਫ਼ੀ ਦੂਰ ਤੱਕ ਫੈਲ ਗਈ, ਜਿਸ ਕਾਰਨ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ( fire brigade ) ਦੀਆਂ ਕਰੀਬ 18 ਗੱਡੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਹੈ।
ਅੱਗ ਦੇ ਫੈਲਣ ਕਾਰਨ ਵਿਕੇਟ ਦੇ ਕਰੀਬ 18 ਵਾਹਨ ਨੁਕਸਾਨੇ ਗਏ। ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਕਾਫੀ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ।
ਇਸ ਘਟਨਾ ਦੀ ਸੂਚਨਾ ਪਾ ਕੇ ਮੌਕੇ ‘ਤੇ ਫੈਕਟਰੀ ਦੇ ਮਾਲਕ ਪਹੁੰਚੇ ਅਤੇ ਤੁਰੰਤ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਇਸ ਮੌਕੇ ‘ਤੇ ਥਾਣਾ ਨੰਬਰ-8 ਦੀ ਪੁਲਸ ਨੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਹੈ।