ਇੱਕ ਪਾਸੇ ਜਿੱਥੇ ਹੋਰ ਸਟਾਰ ਕਿਡਜ਼ ਫਿਲਮਾਂ ‘ਚ ਆਪਣੀ ਕਿਸਮਤ ਅਜ਼ਮਾਉਣ ਲਈ ਸੰਘਰਸ਼ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਫੇਮਸ ਐਕਟਰ ਆਰ. ਮਾਧਵਨ ਦਾ ਬੇਟਾ ਵੇਦਾਂਤ ਦੇਸ਼ ਲਈ ਮੈਡਲ ਜਿੱਤ ਕੇ ਖੇਡਾਂ ਦੀ ਦੁਨੀਆ ‘ਚ ਆਪਣਾ ਨਾਂ ਬਣਾ ਰਿਹਾ ਹੈ। ਵੇਦਾਂਤ ਇੱਕ ਪੇਸ਼ੇਵਰ ਤੈਰਾਕ ਹੈ। ਉਸ ਨੇ ਹਾਲ ਹੀ ਵਿੱਚ ਭਾਰਤ ਲਈ 5 ਸੋਨ ਤਗਮੇ ਜਿੱਤੇ ਹਨ।
ਦਰਅਸਲ, ਆਰ ਮਾਧਵਨ ਦੇ ਬੇਟੇ ਵੇਦਾਂਤ ਨੇ ਤੈਰਾਕੀ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਪੰਜ ਗੋਲਡ ਮੈਡਲ ਜਿੱਤੇ ਹਨ। ਆਰ ਮਾਧਵਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਸਮਾਗਮ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਖੁਸ਼ੀ ਜ਼ਾਹਰ ਕੀਤੀ ਹੈ।
ਵੇਦਾਂਤ ਨੇ ਇਸ ਹਫ਼ਤੇ ਦੇ ਅੰਤ ‘ਚ ਮਲੇਸ਼ੀਆ ਇਨਵੀਟੇਸ਼ਨਲ ਏਜ ਗਰੁੱਪ ਸਵੀਮਿੰਗ ਚੈਂਪੀਅਨਸ਼ਿਪ ‘ਚ ਹਿੱਸਾ ਲਿਆ ਸੀ। ਤਸਵੀਰਾਂ ‘ਚ ਵੇਦਾਂਤ ਭਾਰਤੀ ਰਾਸ਼ਟਰੀ ਝੰਡੇ ਤੇ ਪੰਜ ਗੋਲਡ ਮੈਡਲਾਂ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਹ ਭਾਰਤ ਲਈ ਮਾਣ ਵਾਲੀ ਗੱਲ ਹੈ।
ਆਰ ਮਾਧਵਨ ਨੇ ਬੇਟੇ ਲਿਖਿਆ ਖਾਸ ਮੈਸੇਜ
ਫਿਲਮਾਂ ‘ਚ ਆਪਣੀ ਐਕਟਿੰਗ ਨਾਲ ਸਾਰਿਆਂ ਦੀ ਸ਼ਲਾਘਾ ਹਾਸਲ ਕਰਨ ਵਾਲੇ ਆਰ ਮਾਧਵਨ ਆਪਣੇ ਪਰਿਵਾਰ ਵੱਲ ਵੀ ਖਾਸ ਧਿਆਨ ਦਿੰਦੇ ਹਨ। ਉਹ ਹਰ ਕਦਮ ‘ਤੇ ਆਪਣੇ ਬੇਟੇ ਦਾ ਸਾਥ ਦਿੰਦੇ ਨਜ਼ਰ ਆਉਂਦੇ ਹਨ ਤੇ ਕਈ ਮੁਕਾਬਲਿਆਂ ‘ਚ ਉਹ ਬੇਟੇ ਨੂੰ ਚੀਅਰ ਕਰਨ ਵੀ ਜਾਂਦੇ ਹਨ। ਅਜਿਹੇ ‘ਚ ਜਦੋਂ ਵੇਦਾਂਤ ਨੇ 5 ਮੈਡਲ ਜਿੱਤੇ ਤਾਂ ਉਹ ਆਪਣੀ ਖੁਸ਼ੀ ਨੂੰ ਰੋਕ ਨਹੀਂ ਸਕੇ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਖਾਸ ਪੋਸਟ ਸ਼ੇਅਰ ਕੀਤੀ।
ਆਪਣੇ ਬੇਟੇ ਦੀ ਫੋਟੋ ਸ਼ੇਅਰ ਕਰਦੇ ਹੋਏ ਆਰ ਮਾਧਵਨ ਨੇ ਲਿਖਿਆ ਕਿ ‘ਪ੍ਰਮਾਤਮਾ ਦੀ ਕਿਰਪਾ ਅਤੇ ਤੁਹਾਡੇ ਸਾਰਿਆਂ ਲਈ ਸ਼ੁੱਭਕਾਮਨਾਵਾਂ ਦੇ ਨਾਲ ਵੇਦਾਂਤ ਨੇ ਭਾਰਤ ਲਈ ਪੰਜ ਸੋਨ ਤਮਗੇ (50m, 100m, 200m, 400m ਅਤੇ 1500m) ਤੇ ਨਾਲ ਹੀ 2 PB ਮਿਲੇ। ਇਹ ਇਵੈਂਟ ਮਲੇਸ਼ੀਆ ਇਨਵੀਟੇਸ਼ਨਲ ਏਜ ਗਰੁੱਪ ਸਵੀਮਿੰਗ ਚੈਂਪੀਅਨਸ਼ਿਪ 2023 ‘ਚ ਇਸ ਹਫ਼ਤੇ ਕੁਆਲਾ ਲੁੰਪੁਰ ਵਿੱਚ ਆਯੋਜਿਤ ਕੀਤਾ ਗਿਆ। ਅਸੀਂ ਉਤਸ਼ਾਹਿਤ ਹਾਂ ਤੇ ਪ੍ਰਦੀਪ ਸਰ ਦੇ ਬਹੁਤ ਧੰਨਵਾਦੀ ਹਾਂ।’