ਭਾਰਤੀ ਮਨੋਰੰਜਨ ਖੇਤਰ ‘ਚ ਸਭ ਤੋਂ ਵੱਧ ਚਾਹੇ ਜਾਣ ਵਾਲਾ ਤੇ ਵਧੀਆ ਪ੍ਰਫਾਰਮੈਂਸ ਵਾਲੇ ਕਲਾਕਾਰਾਂ ਚੋਂ ਦਿਲਜੀਤ ਦੋਸਾਂਝ ਵੀ ਇੱਕ ਹੈ। Diljit Dosanjh ਇਨ੍ਹਾਂ ਦਿਨੀਂ ਆਪਣੇ ਕੈਰੀਅਰ ਦੀਆਂ ਉਨ੍ਹਾਂ ਉਚਾਈਆਂ ਦਾ ਲੋਹਾ ਮਨਵਾ ਰਿਹਾ ਹੈ ਜਿੱਥੇ ਪਹੁੰਚਣਾ ਕਿਸੇ ਵੀ ਸਟਾਰ ਦਾ ਸੁਪਨਾ ਹੁੰਦਾ ਹੈ।
ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਨੇ ਕੋਚੇਲਾ ‘ਚ ਪ੍ਰਫਾਰਮ ਕਰਕੇ ਆਪਣੇ ਨਾਂਅ ਅਜਿਹਾ ਟੈਗ ਕੀਤਾ ਹੈ ਜਿਸ ਨੂੰ ਕਦੇ ਕੋਈ ਨਹੀਂ ਮਿੱਟਾ ਪਾਵੇਗਾ। ਦੱਸ ਦਈਏ ਕਿ Coachella ‘ਚ ਪ੍ਰਫਾਰਮ ਕਰਨ ਵਾਲਾ ਪਹਿਲਾ ਪੰਜਾਬੀ ਕਲਾਕਾਰ ਦਾ ਮਾਣ ਦਿਲਜੀਤ ਨੂੰ ਮਿਲਿਆ। ਇਸ ਦੇ ਨਾਲ ਹੀ ਉਸ ਨੇ ਇਤਿਹਾਸ ਰੱਚ ਦਿੱਤਾ।
ਇਸ ਦੇ ਨਾਲ ਹੀ ਉਸ ਨੇ ਇੱਕ ਹੋਰ ਵੱਡਾ ਖਿਤਾਬ ਹਾਸਲ ਕਰ ਲਿਆ ਹੈ। ਹਾਲ ਹੀ ਵਿੱਚ ਇਹ ਨੋਟ ਕੀਤਾ ਗਿਆ ਹੈ ਕਿ ਉਸ ਦੇ ਰੈੱਡ-ਹੌਟ ਪ੍ਰਫਾਰਮੈਂਸ ਤੋਂ ਬਾਅਦ ਦਿਲਜੀਤ ਦੋਸਾਂਝ ਨੂੰ ਹੁਣ ਇੰਸਟਾਗ੍ਰਾਮ ਨੇ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਹੈ।
ਜੀ ਹਾਂ ਦਿਲਜੀਤ, ਬਾਦਸ਼ਾਹ ਤੋਂ ਬਾਅਦ ਇੰਸਟਾਗ੍ਰਾਮ ਵਲੋਂ ਫੋਲੋ ਕੀਤੇ ਜਾਣ ਵਾਲੇ ਪਹਿਲੇ ਪੰਜਾਬੀ ਤੇ ਦੂਜੇ ਭਾਰਤੀ ਕਲਾਕਾਰ ਬਣ ਗਏ ਹਨ। ਪੰਜਾਬੀ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿਉਂਕਿ ਦਿਲਜੀਤ ਹਰ ਕਿਸੇ ਨੂੰ ਖੁਸ਼ ਕਰਨ ਲਈ ਕੋਈ ਕਸਰ ਨਹੀਂ ਛੱਡ ਰਿਹਾ ਤੇ ਕਿਸੇ ਨਾ ਕਿਸੇ ਖ਼ਬਰ ਨਾਲ ਸੁਰਖੀਆਂ ਬਟੋਰ ਰਿਹਾ ਹੈ।
ਇਹੀ ਜਾਣਕਾਰੀ ਦੋਸਾਂਝਵਾਲਾ ਦੇ ਫੈਨਸ ਨੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਇੰਨਾ ਹੀ ਨਹੀਂ ਇੰਸਟਾਗ੍ਰਾਮ ‘ਤੇ ਦਿਲਜੀਤ ਦੋਸਾਂਝ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ ਜੋ ਕੋਚੇਲਾ ‘ਤੇ ਪ੍ਰਫਾਰਮ ਕਰਨ ਤੋਂ ਪਹਿਲਾਂ ਪੋਸਟ ਕੀਤਾ ਗਿਆ ਹੈ।
ਦਿਲਜੀਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ, ਦਿਲਜੀਤ ਦੋਸਾਂਝ, ਪੰਜਾਬੀ ਐਕਟਰਸ ਤੇ ਸਿੰਗਰ ਨਿਮਰਤ ਖਹਿਰਾ ਦੇ ਨਾਲ ਆਪਣੀ ਸਭ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ ‘ਜੋੜੀ’ ਨੂੰ ਰਿਲੀਜ਼ ਕਰਨ ਲਈ ਤਿਆਰ ਹੈ। ਫਿਲਮ ਅੰਬਰਦੀਪ ਸਿੰਘ ਵਲੋਂ ਲਿਖੀ ਤੇ ਡਾਈਰੈਕਟ ਕੀਤੀ ਗਈ ਹੈ। ਦੱਸ ਦਈਏ ਕਿ ਇਹ ਫਿਲਮ 5 ਮਈ, 2023 ਨੂੰ ਰਿਲੀਜ਼ ਹੋਵੇਗੀ।